WPL 2023 : ਸੋਫੀ ਡਿਵਾਈਨ ਦੀ ਧਾਕੜ ਪਾਰੀ, ਬੈਂਗਲੁਰੂ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ

Saturday, Mar 18, 2023 - 11:04 PM (IST)

ਸਪੋਰਟਸ ਡੈਸਕ: ਸਲਾਮੀ ਬੱਲੇਬਾਜ਼ਾਂ ਦੀ ਸ਼ਾਨਦਾਰ ਪਾਰੀ ਸਦਕਾ ਰਾਇਲ ਚੈਲੰਜਰ ਬੈਂਗਲੁਰੂ ਦੀ ਟੀਮ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਸ਼ਿਕਸਤ ਦਿੱਤੀ ਹੈ। ਨਿਰਧਾਰਿਤ 20 ਓਵਰਾਂ ਵਿਚ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਟੀਮ ਵੱਲੋਂ ਸਲਾਮੀ ਬੱਲੇਬਾਜ਼ਾਂ ਸੋਫੀ ਡਿਵਾਈਨ ਅਤੇ ਕਪਤਾਨ ਸਮ੍ਰਿਤੀ ਮੰਧਾਨਾ ਨੇ 125 ਦੌੜਾਂ ਦੀ ਸਾਂਝੇਦਾਰੀ ਕਰ ਕੇ ਮੈਚ ਦਾ ਰੁਖ ਆਪਣੇ ਵੱਲ ਕਰ ਲਿਆ। 

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਜਾਰੀ ਕਾਰਵਾਈ ਵਿਚਾਲੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਦਾ ਅਹਿਮ ਬਿਆਨ

ਦੋਹਾਂ ਸਲਾਮੀ ਬੱਲੇਬਾਜ਼ਾਂ ਨੇ 10 ਓਵਰਾਂ ਤੋਂ ਵੀ ਪਹਿਲਾਂ 125 ਦੌੜਾਂ ਬਿਨਾਂ ਕਿਸੇ ਨੁਕਸਾਨ ਦੇ ਜੋੜ ਲਈਆਂ ਸਨ। ਕਪਤਾਨ ਸਮ੍ਰਿਤੀ ਮੰਧਾਨਾ 10ਵੇਂ ਓਵਰ ਵਿਚ 37 ਦੌੜਾਂ ਦੀ ਪਾਰੀ ਖੇਡ ਕੇ ਪਵੇਲੀਅਨ ਪਰਤੀ ਤੇ ਸੋਫ਼ੀ ਡਿਵਾਈਨ ਇਕ ਦੌੜ ਤੋਂ ਆਪਣੇ ਸੈਂਕੜੇ ਤੋਂ ਖੁੰਝ ਗਈ ਤੇ 157 ਦੌੜਾਂ 'ਤੇ ਆਰ.ਸੀ.ਬੀ. ਨੂੰ ਦੂਜਾ ਝਟਕਾ ਲੱਗਿਆ। ਫਿਰ ਐਲੀਸ ਪੇਰੀ ਤੇ ਹੀਥਰ ਨਾਈਟ ਨੇ ਸਮਝਦਾਰੀ ਨਾਲ ਪਾਰੀ ਨੂੰ ਅੱਗੇ ਤੋਰਦਿਆਂ ਅਜੇਤੂ ਪਾਰੀਆਂ ਨਾਲ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾਈ। ਬੈਂਗਲੁਰੂ ਨੇ 15.3 ਓਵਰਾਂ ਵਿਚ ਹੀ ਇਹ ਟੀਚਾ ਹਾਸਲ ਕਰ ਲਿਆ। ਇਸ ਦੌਰਾਨ 36 ਗੇਂਦਾਂ ਵਿਚ 8 ਛੱਕਿਆਂ ਤੇ 9 ਚੌਕਿਆਂ ਸਦਕਾ 99 ਦੌੜਾਂ ਦੀ ਤੂਫ਼ਾਨੀ ਖੇਡਣ ਵਾਲੀ ਸੋਫ਼ੀ ਡਿਵਾਈਨ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।

ਇਹ ਖ਼ਬਰ ਵੀ ਪੜ੍ਹੋ : 'ਜ਼ਿਆਦਾਤਰ UPA ਸਰਕਾਰ ਵੇਲੇ ਦਰਜ ਮਾਮਲਿਆਂ ਦੀ ਜਾਂਚ ਕਰ ਰਹੀ CBI ਤੇ ED', ਅਮਿਤ ਸ਼ਾਹ ਦਾ ਦਾਅਵਾ

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਲੌਰਾ ਵੋਲਵਾਰਡ (68) ਅਤੇ ਐਸ਼ਲੇ ਗਾਰਡਨਰ (41) ਦੀਆਂ ਪਾਰੀਆਂ ਸਦਕਾ ਗੁਜਰਾਤ ਜਾਇੰਟਸ ਨੇ 4 ਵਿਕਟਾਂ ਗੁਆ ਕੇ ਨਿਰਧਾਰਿਤ 20 ਓਵਰਾਂ ਵਿਚ 188 ਦੌੜਾਂ ਬਣਾਈਆਂ ਸਨ। ਬੈਂਗਲੁਰੂ ਵੱਲੋਂ ਸ਼੍ਰੇਅੰਕਾ ਪਾਟਿਲ ਨੇ 2, ਸੋਫੀ ਡਿਵਾਈਨ ਤੇ ਪ੍ਰੀਤੀ ਬੋਸ ਨੇ 1-1 ਵਿਕਟ ਹਾਸਲ ਕੀਤੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News