ਬੰਗਾਲ ਕ੍ਰਿਕਟ ਟੀਮ ਦਾ ਇਹ ਚੋਣਕਾਰ ਪਾਇਆ ਗਿਆ ਕੋਰੋਨਾ ਪਾਜ਼ੀਟਿਵ

Saturday, May 30, 2020 - 10:39 AM (IST)

ਬੰਗਾਲ ਕ੍ਰਿਕਟ ਟੀਮ ਦਾ ਇਹ ਚੋਣਕਾਰ ਪਾਇਆ ਗਿਆ ਕੋਰੋਨਾ ਪਾਜ਼ੀਟਿਵ

ਸਪੋਰਟਸ ਡੈਸਕ :  ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਦੇ ਪ੍ਰਧਾਨ ਅਵਿਸ਼ੇਕ ਡਾਲਮੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਜ ਦੀ ਟੀਮ ਦੇ ਚੋਣਕਾਰ ਸਾਗਰਮਏ ਸੇਨਸ਼ਰਮਾ ਕੋਵਿਡ-19 ਦੀ ਜਾਂਚ ’ਚ ਪਾਜ਼ੀਟਿਵ ਮਿਲੇ ਹੈ। ਬੰਗਾਲ ਦੇ 54 ਸਾਲ ਦੇ ਸਾਬਕਾ ਤੇਜ ਗੇਂਦਬਾਜ਼ ਸੇਨਸ਼ਰਮਾ 1989-90 ’ਚ ਰਣਜੀ ਟਰਾਫੀ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਇਹ ਪਤਾ ਚੱਲਿਆ ਹੈ ਕਿ ਉਹ ਪਤਨੀ ਦੇ ਸੰਪਰਕ ’ਚ ਆਉਣ ਨਾਲ ਇਸ ਵਾਇਰਸ ਦੀ ਲਪੇਟ ’ਚ ਆਏ।

PunjabKesari

ਡਾਲਮੀਆ ਨੇ ਕਿਹਾ,  ‘ਪਹਿਲਾਂ ਉਨ੍ਹਾਂ ਦੀ ਪਤਨੀ ਕੋਵਿਡ-19 ਪਾਜ਼ੀਟਿਵ ਮਿਲੀ ਸੀ। ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਸਾਗਰਮਏ ਇਸਦੀ ਲਪੇਟ ’ਚ ਆ ਗਏ। ਉਨ੍ਹਾਂ ਦੇ ਪਰਿਵਾਰ  ਦੇ ਬਾਕੀ ਮੈਂਬਰ ਇਸ ਤੋਂ ਇੰਫੈਕਟਿਡ ਨਹੀਂ ਹਨ। ਸੀ. ਏ. ਬੀ. ਨੇ ਉਨ੍ਹਾਂ ਦੇ ਸਾਰੇ ਬਕਾਇਆਂ ਦਾ ਭੁਗਤਾਨ ਕਰ ਦਿੱਤਾ ਹੈ। ਉਨ੍ਹਾਂ ਨੂੰ ਈ. ਐੱਮ. ਬਾਈ. ਪਾਸ ਦੇ ਕੋਲ ਇਕ ਨਿਜੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ। ਬੰਗਾਲ ’ਚ ਕੋਵਿਡ-19 ਮਹਾਂਮਾਰੀ ਦੀ ਲਪੇਟ ’ਚ 4,536 ਲੋਕ ਆਏ ਹਨ ਜਿਨ੍ਹਾਂ ’ਚੋਂ 223 ਦੀ ਮੌਤ ਹੋਈ ਹੈ।
 


author

Davinder Singh

Content Editor

Related News