ਬੈਲਜੀਅਮ-ਇੰਗਲੈਂਡ ਵਿਚਾਲੇ ''ਅਜੀਬ'' ਹੋਵੇਗਾ ਆਖਰੀ ਮੈਚ

Thursday, Jun 28, 2018 - 03:48 AM (IST)

ਬੈਲਜੀਅਮ-ਇੰਗਲੈਂਡ ਵਿਚਾਲੇ ''ਅਜੀਬ'' ਹੋਵੇਗਾ ਆਖਰੀ ਮੈਚ

ਸੇਂਟ ਪੀਟਸਰਬਰਗ— ਇੰਗਲੈਂਡ ਅਤੇ ਬੈਲਜੀਅਮ ਫੀਫਾ ਵਿਸ਼ਵ ਕੱਪ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ ਅਤੇ ਗਰੁੱਪ-ਜੀ ਦੇ ਆਪਣੇ ਆਖਰੀ ਮੁਕਾਬਲੇ ਵਿਚ ਵੀਰਵਾਰ ਨੂੰ ਇਕ-ਦੂਸਰੇ ਦੇ ਸਾਹਮਣੇ ਹੋਣਗੀਆਂ, ਹਾਲਾਂਕਿ ਇਹ ਅਜੀਬ ਹੈ ਕਿ ਹੋਰ ਟੀਮਾਂ ਦੇ ਸਮੀਕਰਨ ਦੇਖਦੇ ਹੋਏ ਦੋਵਾਂ ਲਈ ਹੀ ਜਿੱਤ ਦਰਜ ਕਰ ਕੇ ਚੋਟੀ 'ਤੇ ਪਹੁੰਚਣਾ ਫਾਇਦੇਮੰਦ ਨਹੀਂ ਹੋਵੇਗਾ।
ਬੈਲਜੀਅਮ ਦੇ ਮਿਡਫੀਲਡਰ ਮਾਰੂਨੇ ਫੇਲਾਨੀ ਨੇ ਵੀ ਮੰਨਿਆ ਕਿ ਵੀਰਵਾਰ ਨੂੰ ਸੇਂਟ ਪੀਟਸਰਬਰਗ ਵਿਚ ਉਨ੍ਹਾਂ ਦਾ ਮੈਚ ਕੁੱਝ ਅਜੀਬ ਹੋਵੇਗਾ। ਗਰੁੱਪ ਪੜਾਅ ਵਿਚ ਆਮ ਤੌਰ 'ਤੇ ਟੀਮਾਂ ਸਾਰੇ ਮੈਚ ਜਿੱਤ ਕੇ ਚੋਟੀ 'ਤੇ ਰਹਿਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਇੰਗਲੈਂਡ ਅਤੇ ਬੈਲਜੀਅਮ ਲਈ ਇਸ ਵਾਰ ਚੋਟੀ ਦਾ ਸਥਾਨ ਫਾਇਦੇਮੰਦ ਨਹੀਂ ਮੰਨਿਆ ਜਾ ਰਿਹਾ ਹੈ।
ਬੈਲਜੀਅਮ ਦੇ ਕੋਚ ਰਾਬਰਟੋ ਮਾਰਟੀਨੇਜ ਅਤੇ ਇੰਗਲੈਂਡ ਦੇ ਗੈਰੇਥ ਸਾਊਥਗੇਟ ਹਾਲਾਂਕਿ ਇਨ੍ਹਾਂ ਸਮੀਕਰਨਾਂ ਤੋਂ ਇਨਕਾਰ ਕਰ ਰਹੇ ਹਨ। ਗਰੁੱਪ-ਜੀ ਵਿਚ ਇੰਗਲੈਂਡ 2 ਮੈਚਾਂ ਵਿਚ ਦੋਵੇਂ ਮੈਚ ਜਿੱਤ ਕੇ 6 ਅੰਕਾਂ ਨਾਲ ਚੋਟੀ ਦੇ ਸਥਾਨ 'ਤੇ ਹੈ ਜਦਕਿ ਬੈਲਜੀਅਮ ਵੀ ਦੋਵੇਂ ਮੈਚ ਜਿੱਤ ਚੁੱਕੀ ਹੈ ਅਤੇ ਦੂਸਰੇ ਨੰਬਰ 'ਤੇ ਹੈ। ਦੋਵੇਂ ਟੀਮਾਂ ਵਿਚਾਲੇ ਆਖਰੀ ਗਰੁੱਪ ਮੈਚ ਨਤੀਜੇ ਦੇ ਲਿਹਾਜ਼ ਨਾਲ ਅਹਿਮ ਨਹੀਂ ਹੈ, ਇਸ ਲਈ ਦੋਵੇਂ ਹੀ ਟੀਮਾਂ ਵਿਚਾਲੇ ਆਪਣੇ-ਆਪਣੇ ਸੀਨੀਅਰ ਖਿਡਾਰੀਆਂ ਨੂੰ ਇਸ ਮੈਚ ਵਿਚ ਆਰਾਮ ਦੇ ਸਕਦੇ ਹਨ।
ਬੈਲਜੀਅਮ ਅਤੇ ਇੰਗਲੈਂਡ ਨੇ ਟਿਊਨੀਸ਼ੀਆ ਅਤੇ ਪਨਾਮਾ ਨੂੰ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾਈ ਹੈ। ਗਰੁੱਪ-ਜੀ ਵਿਚ ਬੈਲਜੀਅਮ ਜਾਂ ਇੰਗਲੈਂਡ ਵਿਚ ਜੋ ਵੀ ਚੋਟੀ 'ਤੇ ਰਹਿੰਦੀ ਹੈ, ਉਸ ਨੂੰ ਗਰੁੱਪ-ਐੱਚ ਦੀ ਦੂਸਰੇ ਨੰਬਰ ਦੀ ਟੀਮ ਨਾਲ ਭਿੜਨਾ ਹੋਵੇਗਾ, ਜਿਸ ਵਿਚ ਕੋਲੰਬੀਆ, ਸੇਨੇਗਲ ਜਾਂ ਜਪਾਨ ਹੋ ਸਕਦੀ ਹੈ ਪਰ ਕੁਆਰਟਰਫਾਈਨਲ ਵਿਚ ਉਸ ਦਾ ਮੈਚ ਜਰਮਨੀ ਜਾਂ ਬ੍ਰਾਜ਼ੀਲ ਨਾਲ ਹੋ ਸਕਦਾ ਹੈ, ਜੋ ਦੋਵੇਂ ਟੀਮਾਂ ਲਈ ਚਿੰਤਾ ਦੀ ਗੱਲ ਹੈ।


Related News