ਬੈਲਜਿਅਮ ਨੂੰ ਪਨਾਮਾ ਤੋਂ ਸਖਤ ਚੁਣੌਤੀ ਮਿਲਣ ਦੀ ਉਮੀਦ
Sunday, Jun 17, 2018 - 05:42 PM (IST)

ਸੋਚੀ : ਆਈਸਲੈਂਡ ਦੇ ਉਪ ਜੇਤੂ ਅਰਜਨਟੀਨਾ ਨੂੰ ਡਰਾਅ 'ਤੇ ਰੋਕਣ ਦੇ ਬਾਅਦ ਬੈਲਜੀਅਮ ਵੀ ਕੁਝ ਸਹਿਮ ਗਿਆ ਹੈ ਕਿਉਂਕਿ ਉਸਦਾ ਫੀਫਾ ਵਿਸ਼ਵ ਕੱਪ 'ਚ ਪਹਿਲਾ ਮੁਕਾਬਲਾ ਇਕ ਹੋਰ ਛੋਟੇ ਦੇਸ਼ ਪਨਾਮਾ ਨਾਲ ਗਰੁਪ ਜੀ. 'ਚ ਸੋਮਵਾਰ ਨੂੰ ਹੋਣਾ ਹੈ। ਬੈਲਜੀਅਮ ਦੇ ਸਟ੍ਰਾਈਕਰ ਡ੍ਰਾਈਜ ਮਰਟੇਂਸ ਨੇ ਸਵੀਕਾਰ ਕੀਤਾ ਹੈ ਕਿ ਆਈਸਲੈਂਡ ਦਾ ਅਰਜਨਟੀਨਾ ਨਾਲ ਡਰਾਅ ਖੇਡਣਾ ਉਨ੍ਹਾਂ ਦੀ ਟੀਮ ਲਈ ਵੀ ਇਕ ਤਰ੍ਹਾਂ ਦੀ ਚਿਤਾਵਨੀ ਹੈ ਅਤੇ ਵੱਡੀਆਂ ਟੀਮਾਂ ਜੇਕਰ ਆਪਣਾ ਪ੍ਰਦਰਸ਼ਨ ਨਹੀਂ ਕਰਦੀ ਤਾਂ ਉਨ੍ਹਾਂ ਨੂੰ ਉਲਟਫੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੇਪੋਲੀ ਦੇ ਸਟ੍ਰਾਈਕਰ ਮਰਟੇਂਸ ਨੇ ਕਿਹਾ, ਇਹ ਵਿਸ਼ਵ ਕੱਪ ਹੈ ਅਤੇ ਜੋ ਟੀਮ ਖੇਡਣ ਆਈ ਹੈ ਉਹ ਜਿੱਤਣ ਲਈ ਕੁਝ ਵੀ ਕਰ ਸਕਦੀ ਹੈ। ਮੈਨੂੰ ਲਗਦਾ ਹੈ ਕਿ ਆਈਸਲੈਂਡ ਇਕ ਚੰਗੀ ਟੀਮ ਹੈ ਅਤੇ ਸਾਨੂੰ ਪਨਾਮਾ ਖਿਲਾਫ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਤਾਂ ਹੀ ਅਸੀਂ ਜਿੱਤ ਸਕਾਂਗੇ।
ਉਨ੍ਹਾਂ ਕਿਹਾ ਮੈਂ ਪਨਾਮਾ ਬਾਰੇ ਕੁਝ ਨਹੀਂ ਜਾਣਦਾ ਇਸ ਲਈ ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਬੈਲਜੀਅਮ ਦੇ ਕੋਚ ਰਾਬੋਰਟੋ ਮਾਰਟਿਨੇਜ ਨੇ ਵੀ ਕਿਹਾ, ਵਿਸ਼ਵ ਕੱਪ ਲਈ ਆਉਣਾ ਹੀ ਪਨਾਮਾ ਲਈ ਵੱਡੀ ਗੱਲ ਹੈ। ਇਹ ਟੀਮ ਜਿਸਨੇ ਅਮਰੀਕਾ ਨੂੰ ਬਾਹਰ ਕੀਤਾ, ਸਨਮਾਨ ਦੀ ਹਕਦਾਰ ਹੈ। ਉਸਦੇ ਖਿਡਾਰੀ ਲੜਨ ਵਾਲੇ ਹਨ ਅਤੇ ਡਟ ਕੇ ਸਾਹਮਣਾ ਕਰਨਾ ਜਾਣਦੇ ਹਨ। ਮੈਂ ਆਸਾਨ ਮੈਚ ਦੀ ਉਮੀਦ ਨਹੀਂ ਕਰ ਸਕਦਾ ਅਤੇ ਵੈਸੇ ਵੀ ਵਿਸ਼ਵ ਕੱਪ ਦਾ ਪਹਿਲਾ ਮੈਚ ਹਮੇਸ਼ਾ ਮੁਸ਼ਕਲ ਹੁੰਦਾ ਹੈ।