ਟੀਮ ''ਚੋਂ ਅੰਦਰ-ਬਾਹਰ ਹੋਣ ਨਾਲ ਮਨੋਬਲ ਡਿੱਗਦੈ : ਸ਼੍ਰੇਅਸ ਅਈਅਰ

07/29/2019 1:11:40 AM

ਨਵੀਂ ਦਿੱਲੀ— ਹਰ ਖਿਡਾਰੀ ਆਪਣੇ ਕਰੀਅਰ ਨੂੰ ਸੁਰੱਖਿਅਤ ਕਰਨ ਦੀ ਇੱਛਾ ਰੱਖਦਾ ਹੈ ਤੇ ਸ਼੍ਰੇਅਸ ਅਈਅਰ ਵੀ ਇਸ ਤੋਂ ਅਛੂਤਾ ਨਹੀਂ ਹੈ। ਉਸ ਦਾ ਮੰਨਣਾ ਹੈ ਕਿ 'ਟੀਮ ਵਿਚੋਂ ਅੰਦਰ-ਬਾਹਰ ਹੋਣਾ' ਸਹੀ ਸਥਿਤੀ ਨਹੀਂ ਹੈ, ਜਿਸ ਨਾਲ ਲੰਬੇ ਸਮੇਂ ਵਿਚ ਇਕ ਖਿਡਾਰੀ ਦੇ ਆਤਮ-ਵਿਸ਼ਵਾਸ ਵਿਚ ਕਮੀ ਆਉਂਦੀ ਹੈ। 

PunjabKesari
ਆਈ. ਪੀ. ਐੱਲ. ਦੇ ਸਭ ਤੋਂ ਘੱਟ ਉਮਰ ਦੇ ਕਪਤਾਨ (24 ਸਾਲ) ਅਈਅਰ ਨੇ ਸੱਤ ਸਾਲਾਂ ਵਿਚ ਪਹਿਲੀ ਵਾਰ ਆਪਣੀ ਟੀਮ ਦਿੱਲੀ ਕੈਪੀਟਲਸ ਨੂੰ ਪਲੇਅ ਆਫ ਵਿਚ ਪਹੁੰਚਾਇਆ। ਉਹ ਕੈਰੇਬੀਆਈ ਧਰਤੀ 'ਤੇ ਹੋਣ ਵਾਲੀ ਆਗਾਮੀ ਸੀਮਤ ਓਵਰਾਂ ਦੀ ਲੜੀ ਦੀ ਤਿਆਰੀ ਵਿਚ ਰੁੱਝਾ ਹੈ। ਉਹ ਦੂਜੀ ਵਾਰ ਰਾਸ਼ਟਰੀ ਟੀਮ ਵਿਚ ਸ਼ਾਮਲ ਹੋਇਆ ਹੈ। ਉਹ ਚਾਹੁੰਦਾ ਹੈ ਕਿ ਉਸ ਨੂੰ ਕੁਝ ਹੋਰ ਮੌਕੇ ਮਿਲਣ, ਜਿਸ ਨਾਲ ਉਸ ਨੂੰ ਟੀਮ ਵਿਚ ਜਗ੍ਹਾ ਪੱਕੀ ਕਰਨ ਵਿਚ ਮਦਦ ਮਿਲੇਗੀ। ਅਈਅਰ ਨ ੇਕਿਹਾ, ''ਜੇਕਰ ਤੁਸੀਂ ਬਿਹਤਰੀਨ ਪ੍ਰਤਿਭਾਸ਼ਾਲੀ ਖਿਡਾਰੀ ਹੋ ਤਾਂ ਤੁਹਾਨੂੰ ਖੁਦ ਨੂੰ ਸਾਬਤ ਕਰਨ ਤੇ ਹਾਲਾਤ ਦੇ ਅਨੁਕੂਲ ਢਲਣ ਲਈ ਕੁਝ ਮੌਕਿਆਂ ਦੀ ਲੋੜ ਹੁੰਦੀ ਹੈ।''


Gurdeep Singh

Content Editor

Related News