ਭਾਰਤ ਖਿਲਾਫ WTC ਫਾਈਨਲ ਤੋਂ ਪਹਿਲਾਂ ਆਸਟ੍ਰੇਲੀਆ ਨੂੰ ‘ਦਿ ਓਵਲ’ ''ਚ ਖਰਾਬ ਰਿਕਾਰਡ ਦੀ ਚਿੰਤਾ
Friday, Jun 02, 2023 - 12:32 PM (IST)
ਮੈਲਬੌਰਨ (ਭਾਸ਼ਾ)- ਭਾਰਤ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਦੀ ਤਿਆਰੀ ਕਰ ਰਹੀ ਆਸਟ੍ਰੇਲੀਆ ਦੀ ਟੀਮ ‘ਦਿ ਓਵਲ’ ’ਤੇ ਆਪਣੇ ਪਿਛਲੇ ਖਰਾਬ ਰਿਕਾਰਡ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰਨੀ ਚਾਹੇਗੀ। ਇੰਗਲੈਂਡ ’ਚ 140 ਤੋਂ ਵੱਧ ਸਾਲਾਂ ਦੇ ਟੈਸਟ ਕ੍ਰਿਕਟ ਦੇ ਇਤਿਹਾਸ ’ਚ ਆਸਟ੍ਰੇਲੀਆ ਦਾ ਰਿਕਾਰਡ ‘ਦਿ ਓਵਲ’ ਵਿਚ ਸਭ ਤੋਂ ਖਰਾਬ ਰਿਕਾਰਡ ’ਚੋਂ ਇਕ ਹੈ। ਇਹੀ ਮੈਦਾਨ 7 ਤੋਂ 11 ਜੂਨ ਤੱਕ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਡਬਲਯੂ. ਟੀ. ਸੀ. ਫਾਈਨਲ ਦੀ ਮੇਜ਼ਬਾਨੀ ਕਰੇਗਾ।
ਇੰਗਲੈਂਡ ’ਚ 1880 ’ਚ ਪਹਿਲਾ ਟੈਸਟ ਮੇਜ਼ਬਾਨ ਅਤੇ ਆਸਟ੍ਰੇਲੀਆ ਵਿਚਾਲੇ ‘ਦਿ ਓਵਲ’ ਵਿਚ ਹੀ ਖੇਡਿਆ ਗਿਆ ਸੀ। ਆਸਟ੍ਰੇਲੀਆ ਦੀ ਟੀਮ ਦੱਖਣੀ ਲੰਡਨ ਦੇ ਇਸ ਮੈਦਾਨ ’ਤੇ 38 ਟੈਸਟ ’ਚ ਸਿਰਫ 7 ਹੀ ਜਿੱਤਾਂ ਦਰਜ ਕਰ ਸਕੀ ਹੈ। ਇਸ ਮੈਦਾਨ ’ਤੇ ਟੀਮ ਦੀ ਸਫਲਤਾ ਦਾ ਪ੍ਰਤੀਸ਼ਤ 18.42 ਹੈ, ਜੋ ਪੂਰੇ ਇੰਗਲੈਂਡ ’ਚ ਸਭ ਤੋਂ ਖਰਾਬ ਹੈ। ਆਸਟ੍ਰੇਲੀਆ ਪਿਛਲੇ 50 ਸਾਲਾਂ ’ਚ ‘ਦਿ ਓਵਲ’ ਵਿਚ ਸਿਰਫ 2 ਵਾਰ ਜਿੱਤਿਆ ਹੈ। ਦੂਜੇ ਪਾਸੇ ਉਸ ਨੇ ਲਾਰਡਸ ’ਚ 29 ਮੈਚਾਂ ’ਚ 43.59 ਪ੍ਰਤੀਸ਼ਤ ਦੀ ਸਫਲਤਾ ਦਰ ਨਾਲ 17 ਜਿੱਤਾਂ ਹਾਸਲ ਕੀਤੀਆਂ ਹਨ, ਜੋ ਮੇਜ਼ਬਾਨ ਇੰਗਲੈਂਡ ਦੀ 141 ਮੈਚਾਂ ’ਚ 39.72 ਪ੍ਰਤੀਸ਼ਤ ਅਤੇ ਦੱਖਣੀ ਅਫਰੀਕਾ ਦੀ 33.33 ਪ੍ਰਤੀਸ਼ਤ ਦੀ ਸਫਲਤਾ ਦਰ ਤੋਂ ਬਿਹਤਰ ਹੈ। ਹੇਡਿੰਗਲੇ ’ਚ ਆਸਟ੍ਰੇਲੀਆ ਦੀ ਸਫਲਤਾ ਦਾ ਪ੍ਰਤੀਸ਼ਤ 34.62 ਟ੍ਰੇਂਟ ਬ੍ਰਿਜ ’ਚ 30.43 ਅਤੇ ਓਲਡ ਟ੍ਰੈਫਰਡ ਤੇ ਏਜਬਸਟਨ ’ਚ ਕ੍ਰਮਵਾਰ 29.03 ਅਤੇ 26.67 ਪ੍ਰਤੀਸ਼ਤ ਹੈ।
ਦੂਜੇ ਪਾਸੇ ਇਸ ਸਥਾਨ ’ਤੇ ਭਾਰਤ ਦਾ ਪ੍ਰਦਰਸ਼ਨ ਵੀ ਚੰਗਾ ਨਹੀਂ ਰਿਹਾ ਹੈ। ਟੀਮ ਨੇ 2 ਜਿੱਤਾਂ ਦਰਜ ਕੀਤੀਆਂ ਹਨ ਅਤੇ 5 ਮੁਕਾਬਲੇ ਹਾਰੇ ਹਨ, ਜਦੋਂ ਕਿ 7 ਟੈਸਟ ਡਰਾਅ ਰਹੇ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ 2021 ’ਚ ਇਥੇ ਇੰਗਲੈਂਡ ’ਤੇ 157 ਦੌੜਾਂ ਦੀ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ, ਜੋ 40 ਸਾਲਾਂ ’ਚ ਇਸ ਸਥਾਨ ’ਤੇ ਟੈਸਟ ਮੈਚ ’ਚ ਉਸ ਦੀ ਪਹਿਲੀ ਜਿੱਤ ਸੀ। ਆਸਟ੍ਰੇਲੀਆ ਦਾ ਪਹਿਲਾ ਪੂਰਨ ਪ੍ਰਤੀਸ਼ਤ ਸੈਸ਼ਨ ਬ੍ਰਿਟੇਨ ’ਚ ਵੀਰਵਾਰ ਨੂੰ ਬੇਕੇਨਹੈਮ ’ਚ ਹੋਵੇਗਾ, ਮੱਧ ਲੰਡਨ ਤੋਂ 20 ਕਿ. ਮੀ. ਦੂਰ ਹੈ। ਪੈਟ ਕਮਿੰਸ ਅਤੇ ਉਸ ਦੇ ਸਾਥੀ ਹਫਤੇ ’ਚ ਕੈਂਟ ’ਚ ਟ੍ਰੇਨਿੰਗ ਕਰਨਗੇ ਕਿਉਂਕਿ ਦੋਨੋਂ ਟੀਮਾਂ ਨੂੰ ਮੈਚ ਤੋਂ 2 ਦਿਨ ਪਹਿਲਾਂ ਹੀ ‘ਦਿ ਓਵਲ’ ਵਿਚ ਸਹੂਲਤਾਂ ਦਾ ਇਸਤੇਮਾਲ ਕਰਨ ਦੀ ਇਜ਼ਾਜਤ ਮਿਲੀ ਹੈ। ‘ਦਿ ਓਵਲ’ ਦੀ ਪਿੱਚ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਣ ਦੀ ਸੰਭਾਵਨਾ ਹੈ, ਜਦਕਿ ਬੇਕੇਨਹੈਮ ਨੂੰ ਬੱਲੇਬਾਜ਼ਾਂ ਮੁਤਾਬਕ ਪਿੱਚ ਲਈ ਜਾਣਿਆ ਜਾਂਦਾ ਹੈ। ਆਸਟ੍ਰੇਲੀਆ 2021-23 ਡਬਲਯੂ. ਟੀ. ਸੀ. ਸੂਚੀ ’ਚ ਟਾਪ ’ਤੇ ਰਿਹਾ ਹੈ। ਉਸ ਨੂੰ ਇਕੋ-ਇਕ ਹਾਰ ਇਸੇ ਸਾਲ ਭਾਰਤ ਖਿਲਾਫ ਉਸ ਦੀ ਜ਼ਮੀਨ ’ਤੇ 1-2 ਦੀ ਹਾਰ ਦੇ ਰੂਪ ’ਚ ਮਿਲੀ। ਆਸਟ੍ਰੇਲੀਆ ਨੇ ਭਾਰਤ ਖਿਲਾਫ ਵਤਨ ਅਤੇ ਵਿਦੇਸ਼ ’ਚ 8 ਸਾਲ ਤੋਂ ਕੋਈ ਸੀਰੀਜ਼ ਨਹੀਂ ਜਿੱਤੀ ਹੈ ਅਤੇ ਇਸ ਦੌਰਾਨ ਲਗਾਤਾਰ 4 ਸੀਰੀਜ਼ ਗੁਆਈਆਂ।