ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਇਸ ਵੱਡੇ ਖਿਡਾਰੀ ਨੂੰ ਹੋਇਆ ਕੋਰੋਨਾ

Tuesday, Jun 21, 2022 - 11:25 AM (IST)

ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਇਸ ਵੱਡੇ ਖਿਡਾਰੀ ਨੂੰ ਹੋਇਆ ਕੋਰੋਨਾ

ਬੈਂਗਲੁਰੂ- ਇਕ ਤੋਂ ਪੰਜ ਜੁਲਾਈ ਦੇ ਦਰਮਿਆਨ ਇੰਗਲੈਂਡ ਦੇ ਖ਼ਿਲਾਫ਼ ਐਜਬੈਸਟਨ 'ਚ ਹੋਣ ਵਾਲੇ ਇਕਮਾਤਰ ਟੈਸਟ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਸੀਨੀਅਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦਾ ਕੋਵਿਡ-19 ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ ਜਿਸ ਕਾਰਨ ਉਹ ਟੀਮ ਦੇ ਨਾਲ ਇੰਗਲੈਂਡ ਨਹੀਂ ਜਾ ਸਕਣਗੇ। 

ਇਹ ਵੀ ਪੜ੍ਹੋ : ਬ੍ਰਿਟਿਸ਼ ਓਲੰਪਿਕ ਚੈਂਪੀਅਨ ਡੇਮ ਕੈਲੀ ਹੋਮਸ ਨੇ ਕੀਤਾ ਸਮਲਿੰਗੀ ਹੋਣ ਦਾ ਖ਼ੁਲਾਸਾ

ਅਸ਼ਵਿਨ ਅਜੇ ਇਕਾਂਤਵਾਸ 'ਤੇ ਹਨ ਤੇ ਪ੍ਰੋਟੋਕਾਲ ਨਾਲ ਜੁੜੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਬਾਅਦ ਹੀ ਟੀਮ 'ਚ ਸ਼ਾਮਲ ਹੋਣਗੇ। ਭਾਰਤੀ ਟੀਮ ਦੇ ਬਾਕੀ ਖਿਡਾਰੀ 16 ਜੂਨ ਨੂੰ ਇੰਗਲੈਂਡ ਲਈ ਰਵਾਨਾ ਹੋਏ ਸਨ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਅਸ਼ਵਿਨ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : IGIPESS ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ ਮਨੀਸ਼ ਸਿਸੋਦੀਆ

ਉਨ੍ਹਾਂ ਕਿਹਾ, ਪਰ ਸਾਨੂੰ ਉਮੀਦ ਹੈ ਕਿ ਉਹ ਇਕ ਜੁਲਾਈ ਤੋਂ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਹੋ ਜਾਣਗੇ। ਹਾਲਾਂਕਿ ਉਨ੍ਹਾਂ ਦਾ ਲੀਸੇਸਟਰਸ਼ਰ ਦੇ ਖਿਲਾਫ ਅਭਿਆਸ ਮੈਚ ਖੇਡਣਾ ਖਦਸ਼ੇ 'ਚ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ, ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ ਦੱਖਣੀ ਅਫਰੀਕਾ ਦੇ ਖ਼ਿਲਾਫ਼ ਟੀ-20 ਸੀਰੀਜ਼ ਖ਼ਤਮ ਹੋਣ ਦੇ ਬਾਅਦ ਲੰਡਨ ਪੁੱਜੇ। ਭਾਰਤੀ ਟੈਸਟ ਟੀਮ ਬਰਮਿੰਘਮ 'ਚ ਇੰਗਲੈਂਡ ਦੇ ਖ਼ਿਲਾਫ਼ ਟੈਸਟ ਮੈਚ ਖੇਡੇਗੀ, ਜੋ ਪਿਛਲੇ ਸਾਲ ਕੋਵਿਡ-19 ਕਾਰਨ ਵਿਚਾਲੇ ਰੋਕੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਮੈਚ ਹੈ। ਭਾਰਤ ਇਸ ਸੀਰੀਜ਼ 'ਚ ਅਜੇ 2-1 ਨਾਲ ਅੱਗੇ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News