ਕ੍ਰਿਕਟ ਵਰਲਡ ਕੱਪ ਤੋਂ ਪਹਿਲਾਂ ਜਲੰਧਰ ਦੀ ਸਪੋਰਟਸ ਇੰਡਸਟਰੀ 'ਚ ਤੇਜ਼ੀ, ਸਪੋਰਟਸ ਗੁਡਸ ਦੀ ਮੰਗ ਵਧੀ

10/03/2023 11:17:03 AM

ਜਲੰਧਰ-  ਕ੍ਰਿਕਟ ਵਰਲਡ ਕੱਪ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਟੀਮਾਂ ਤਿਆਰ ਹਨ। ਵਾਰਮ ਅਪ ਮੈਚਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕ੍ਰਿਕਟ ਦੇ ਇਸ ਮਹਾਕੁੰਭ ਤੋਂ ਪਹਿਲਾਂ ਹੀ ਜਲੰਧਰ ਦੀ ਸਪੋਰਟਸ ਮਾਰਕਿਟ 'ਚ ਤੇਜ਼ੀ ਆ ਗਈ ਹੈ। ਸਪੋਰਟਸ ਗੁਡਸ ਮੈਨਿਊਫੈਕਚਰਿੰਗ ਹੱਬ ਜਲੰਧਰ 'ਚ ਖਿਡਾਰੀਆਂ ਤੋਂ ਲੈ ਕੇ ਕੰਪਨੀਆਂ ਤਕ ਦੇ ਆਰਡਰ ਆਉਣੇ ਸ਼ੁਰੂ ਹੋ ਚੁੱਕੇ ਹਨ। ਇਹ ਸ਼ਹਿਰ ਲਈ ਬੜੀ ਮਾਣ ਦੀ ਗੱਲ ਹੈ ਕਿ ਇਸ ਵਰਲਡ ਕੱਪ 'ਚ ਮੈਚ ਕੋਈ ਵੀ ਹੋਵੇ, ਹਰ ਤੀਜਾ ਬੈਟ ਜਲੰਧਰ ਮੇਡ ਹੋਵੇਗਾ।

ਇਹ ਵੀ ਪੜ੍ਹੋ : ਅਭੈ ਸਿੰਘ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤੀ ਸਕੁਐਸ਼ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਸੋਨ ਤਮਗ਼ਾ

ਜਲੰਧਰ ਦੇ ਇਸ ਵਿਸ਼ਵ ਪ੍ਰਸਿੱਧ ਉਦਯੋਗ 'ਚ ਬੈਟ, ਪੈਡ, ਗਲਵਜ਼, ਹੈਲਮੇਟ, ਕਿੱਟ ਬੈਗ ਤੇ ਕਲੋਦਿੰਗ ਦੇ ਲਗਾਤਾਰ ਆਰਡਰ ਆ ਰਹੇ ਹਨ। ਉਤਪਾਦ ਤਿਆਰ ਕਰਨ ਦੇ ਨਾਲ ਸਪਲਾਈ ਵੀ ਹੋ ਰਹੀ ਹੈ। ਸ਼ੁੱਕਰਵਾਰ ਨੂੰ ਸ਼ਹਿਰ ਦੀ ਇਕ ਪ੍ਰਸਿੱਧ ਮੈਨਿਊਫੈਕਚਰਿੰਗ ਕੰਪਨੀ 'ਚ ਵਿਦੇਸ਼ੀ ਮਹਿਮਾਨਾਂ ਨੇ ਨਾ ਸਿਰਫ ਪਸੰਦ ਦੀ ਖੇਡ ਸਮੱਗਰੀ ਨੂੰ ਦੇਖਿਆ ਸਗੋਂ ਖਰੀਦਿਆ ਵੀ। 

ਇਹ ਵੀ ਪੜ੍ਹੋ : IND vs ENG Warm Up Match :  ਮੀਂਹ ਕਾਰਨ ਇਕ ਵੀ ਗੇਂਦ ਖੇਡੇ ਬਿਨਾ ਰੱਦ ਹੋਇਆ ਮੈਚ

ਦੇਸ਼ ਦੇ ਸਪੋਰਟਸ ਕਾਰੋਬਾਰ 'ਚ 60 ਫੀਸਦੀ ਹਿੱਸਾ ਜਲੰਧਰ ਦਾ
ਓਵਰਆਲ ਦੇਸ਼ ਦੇ ਸਪੋਰਟਸ ਕਾਰੋਬਾਰ ਦਾ 60 ਫੀਸਦੀ ਹਿੱਸਾ ਜਲੰਧਰ ਦਾ ਹੈ। ਜਿਸ ਤਰ੍ਹਾਂ ਨਾਲ ਸ਼ਹਿਰ ਦੀ ਇੰਡਸਟਰੀ ਨੂੰ ਆਰਡਰ ਮਿਲ ਰਹੇ ਹਨ ਉਸ ਤੋਂ ਕਹਿ ਸਕਦੇ ਹਾਂ ਕਿ ਮੈਚ 'ਚ ਹਰ  ਬੈਟ ਜਲੰਧਰ ਦਾ ਹੋਵੇਗਾ। ਵਰਲਡ ਕੱਪ ਨਾਲ ਕਾਰੋਬਾਰ 'ਚ ਚੰਗਾ ਉਤਸ਼ਾਹ ਦਿਸ ਰਿਹਾ ਹੈ। ਸਪੋਰਟਸ ਇੰਡਸਟਰੀ ਨੂੰ ਕਈ ਆਰਡਰ ਵੀ ਮਿਲ ਰਹੇ ਹਨ। ਸ਼ਹਿਰ 'ਚ ਬੈਟ, ਗਲਵਜ਼, ਹੈਲਮੇਟ, ਕਿੱਟ ਬੈਗ ਤੇ ਕਲੋਦਿੰਗ ਦੇ ਆਰਡਰ ਆਏ ਹਨ। ਖਿਡਾਰੀਆਂ ਹੀ ਨਹੀਂ ਸਗੋਂ ਦਰਸ਼ਕਾਂ ਦੇ ਵੀ ਕੱਪੜਿਆਂ ਦੀ ਡਿਮਾਂਡ ਸ਼ਹਿਰ ਪੂਰਾ ਕਰੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


Tarsem Singh

Content Editor

Related News