ACT ਤੋਂ ਪਹਿਲਾਂ ਹਾਕੀ ਇੰਡੀਆ ਨੇ ਓਲੰਪਿਕ ਟੀਮ ਤੋਂ ਇਲਾਵਾ ਹੋਰ ਖਿਡਾਰੀਆਂ ਨੂੰ ਰਾਸ਼ਟਰੀ ਕੈਂਪ ''ਚ ਬੁਲਾਇਆ

Tuesday, Jul 23, 2024 - 06:04 PM (IST)

ਨਵੀਂ ਦਿੱਲੀ- ਹਾਕੀ ਇੰਡੀਆ ਨੇ ਸਤੰਬਰ 'ਚ ਚੀਨ 'ਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਬੈਂਗਲੁਰੂ 'ਚ ਸੀਨੀਅਰ ਪੁਰਸ਼ ਟੀਮ ਦੇ ਰਾਸ਼ਟਰੀ ਕੋਚਿੰਗ ਕੈਂਪ 'ਚ ਉਨ੍ਹਾਂ ਖਿਡਾਰੀਆਂ ਨੂੰ ਬੁਲਾਇਆ ਹੈ ਜੋ ਪੈਰਿਸ ਓਲੰਪਿਕ ਟੀਮ ਦਾ ਹਿੱਸਾ ਨਹੀਂ ਹਨ। ਇਸ ਵਿੱਚ ਵਿਕਾਸ ਗਰੁੱਪ ਅਤੇ ਜੂਨੀਅਰ ਪੁਰਸ਼ ਹਾਕੀ ਟੀਮ ਦੇ ਖਿਡਾਰੀ ਵੀ ਸ਼ਾਮਲ ਹਨ। ਓਲੰਪਿਕ ਟੀਮ 'ਚ ਸ਼ਾਮਲ ਖਿਡਾਰੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ 24 ਅਗਸਤ ਤੋਂ ਰਾਸ਼ਟਰੀ ਕੈਂਪ 'ਚ ਹਿੱਸਾ ਲੈਣਗੇ ਜੋ 4 ਸਤੰਬਰ ਤੱਕ ਚੱਲੇਗਾ।

ਮੁੱਖ ਕੋਚ ਕ੍ਰੇਗ ਫੁਲਟਨ ਨੇ ਇੱਥੇ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ 'ਚ ਕਿਹਾ, ''ਸੀਨੀਅਰ ਟੀਮ ਪੈਰਿਸ ਓਲੰਪਿਕ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਦੀ ਤਿਆਰੀ 'ਚ ਰੁੱਝੀ ਹੋਈ ਹੈ ਪਰ ਸਾਡੇ ਕੋਲ ਇਸ ਤੋਂ ਇਲਾਵਾ ਵੀ ਖਿਡਾਰੀਆਂ ਦਾ ਮਜ਼ਬੂਤ ​​ਪੂਲ ਹੈ ਜੋ ਭਾਰਤ ਦੇ ਲਈ ਫਿਰ ਖੇਡਣ ਦੇ ਮੌਕੇ ਦੇ ਇੰਤਜ਼ਾਰ 'ਚ ਹੈ। ਉਨ੍ਹਾਂ ਨੇ ਕਿਹਾ, ''ਏਸ਼ੀਅਨ ਚੈਂਪੀਅਨਜ਼ ਟਰਾਫੀ ਓਲੰਪਿਕ ਤੋਂ ਕੁਝ ਹਫਤੇ ਬਾਅਦ ਹੀ ਹੈ ਲਿਹਾਜਾ ਇਸ ਦੇ ਲਈ ਬੈਂਗਲੁਰੂ ਦੇ ਸਾਈ ਸੈਂਟਰ 'ਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਖਿਡਾਰੀ ਉਸ ਲਈ ਤਿਆਰੀ ਕਰਨਗੇ ਅਤੇ 24 ਅਗਸਤ ਨੂੰ ਓਲੰਪਿਕ ਟੀਮ ਉਨ੍ਹਾਂ ਨਾਲ ਜੁੜ ਜਾਵੇਗੀ।
ਕੋਰ ਸੰਭਾਵੀ ਗਰੁੱਪ :
ਗੋਲਕੀਪਰ: ਸੂਰਜ ਕਰਕੇਰਾ, ਮੋਹਿਤ ਐੱਚ.ਐੱਸ.
ਡਿਫੈਂਡਰ: ਵਰੁਣ ਕੁਮਾਰ, ਆਮਿਰ ਅਲੀ, ਅਮਨਦੀਪ ਲਾਕੜਾ, ਰੋਹਿਤ, ਸੁਖਵਿੰਦਰ, ਯੋਗੇਂਬਰ ਰਾਵਤ।
ਮਿਡਫੀਲਡਰ: ਰਬੀਚੰਦਰ ਸਿੰਘ ਮੋਇਰੰਗਥਮ, ਮੁਹੰਮਦ ਰਾਹੀਲ ਮੌਸੀਨ, ਵਿਸ਼ਣੁਕਾਂਤ ਸਿੰਘ,
ਰਜਿੰਦਰ ਸਿੰਘ, ਅੰਕਿਤ ਪਾਲ, ਪੂਵੰਨਾ ਸੀ.ਬੀ., ਰੋਸ਼ਨ ਕੁਜੂਰ
ਫਾਰਵਰਡ: ਮਨਿੰਦਰ ਸਿੰਘ, ਕਾਰਤੀ ਐੱਸ, ਅਰਿਜੀਤ ਸਿੰਘ ਹੁੰਦਲ, ਬੌਬੀ ਸਿੰਘ ਧਾਮੀ, ਉੱਤਮ ਸਿੰਘ, ਗੁਰਜੋਤ ਸਿੰਘ।


Aarti dhillon

Content Editor

Related News