ਦ੍ਰਾਵਿੜ ਤੋਂ ਪਹਿਲਾਂ BCCI ਨੇ ਮੇਰੇ ਤੋਂ ਕੋਚਿੰਗ ਲਈ ਸੰਪਰਕ ਕੀਤਾ ਸੀ : ਪੋਂਟਿੰਗ

Friday, Nov 19, 2021 - 12:20 AM (IST)

ਦ੍ਰਾਵਿੜ ਤੋਂ ਪਹਿਲਾਂ BCCI ਨੇ ਮੇਰੇ ਤੋਂ ਕੋਚਿੰਗ ਲਈ ਸੰਪਰਕ ਕੀਤਾ ਸੀ : ਪੋਂਟਿੰਗ

ਮੈਲਬੋਰਨ- ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਖੁਲਾਸਾ ਕੀਤਾ ਹੈ ਕਿ ਰਾਹੁਲ ਦ੍ਰਾਵਿੜ ਦੇ ਰਾਸ਼ਟਰੀ ਟੀਮ ਦਾ ਕੋਚ ਚੁਣੇ ਜਾਣ ਤੋਂ ਪਹਿਲਾਂ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) ਨੇ ਉਸ ਤੋਂ ਇਸ ਜ਼ਿੰਮੇਦਾਰੀ ਦੇ ਲਈ ਸੰਪਰਕ ਕੀਤਾ ਸੀ। ਸਾਬਕਾ ਮਹਾਨ ਬੱਲੇਬਾਜ਼ ਪੋਂਟਿੰਗ ਨੂੰ ਇਸ ਖੇਡ ਹੁਣ ਤੱਕ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਵਚਨਵੱਧਤਾ ਨੇ ਉਸ ਨੂੰ ਭਾਰਤੀ ਤੇ ਆਸਟਰੇਲੀਆਈ ਟੀਮ ਦੇ ਲਈ ਇਸ ਤਰ੍ਹਾਂ ਦ ਭੂਮਿਕਾ ਨਿਭਾਉਣ ਤੋਂ ਰੋਕ ਦਿੱਤਾ।

ਇਹ ਖ਼ਬਰ ਪੜ੍ਹੋ-  ਪਾਕਿ ਨੇ ਪਹਿਲੇ ਟੀ20 ਮੈਚ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਆਰਾਮ


ਪੋਂਟਿੰਗ ਨੇ 'ਦਿ ਗ੍ਰੇਡ ਕ੍ਰਿਕਟਰ' ਨੂੰ ਕਿਹਾ ਕਿ ਮੈਂ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਦੌਰਾਨ ਕੁਝ ਲੋਕਾਂ ਦੇ ਨਾਲ ਇਸ (ਭਾਰਤ ਦੇ ਮੁੱਖ ਕੋਚ) ਬਾਰੇ ਵਿਚ ਗੱਲਬਾਤ ਕੀਤੀ ਸੀ। ਜਿਨ੍ਹਾਂ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਸੀ ਉਹ ਇਸ ਭੂਮਿਕਾ ਦੇ ਲਈ ਵਿਚ ਦਾ ਇਕ ਰਸਤਾ ਕੱਢਣ ਦੇ ਲਈ ਤਿਆਰ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਉਨਾ ਸਮਾਂ ਨਹੀਂ ਦੇ ਸਕਾਂਗਾ। ਇਸ ਜ਼ਿੰਮੇਦਾਰੀ ਨੂੰ ਲੈਣ ਤੋਂ ਬਾਅਦ ਮੈਂ ਆਈ. ਪੀ. ਐੱਲ. ਟੀਮ ਨੂੰ ਵੀ ਕੋਂਚਿੰਗ ਨਹੀਂ ਦੇ ਸਕਾਂਗਾ। ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਸਮਾਂ ਹੀ ਇਕਲੌਤਾ ਚੀਜ਼ ਹੈ ਜੋ ਮੈਨੂੰ ਰੋਕ ਰਿਹਾ ਹੈ। ਮੈਂ ਆਸਟਰੇਲੀਆ ਦੀ ਟੀਮ ਨੂੰ ਕੋਚ ਕਰਨਾ ਪਸੰਦ ਕਰਾਂਗਾ ਪਰ ਮੈਂ ਆਪਣੇ ਖੇਡ ਕਰੀਅਰ ਦੇ ਦੌਰਾਨ ਪਰਿਵਾਰ ਤੋਂ ਦੂਰ ਰਿਹਾ ਹਾਂ। 

ਇਹ ਖ਼ਬਰ ਪੜ੍ਹੋ- ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT 'ਚ ਸ਼ਾਨਦਾਰ ਪ੍ਰਦਰਸ਼ਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News