ਕੋਹਲੀ ਪਿੱਛੇ ਪਈ ਬੰਗਲਾਦੇਸ਼ ਦੀ ਇਹ ਖ਼ੂਬਸੂਰਤ ਕ੍ਰਿਕਟਰ, ਪੂਰਾ ਕਰਨਾ ਚਾਹੁੰਦੀ ਹੈ ਸੁਫ਼ਨਾ

8/11/2020 4:11:05 PM

ਸਪੋਰਟਸ ਡੈਸਕ– ਆਈ.ਸੀ.ਸੀ. ਵਨ-ਡੇ ਰੈਂਕਿੰਗ ’ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਖ਼ਿਲਾਫ਼ ਹਰ ਗੇਂਦਬਾਜ਼ ਆਪਣੇ ਗੇਂਦਬਾਜ਼ੀ ਦੇ ਅਨੁਭਵ ਨੂੰ ਪਰਖਣਾ ਚਾਹੁੰਦਾ ਹੈ। ਅਜਿਹੇ ’ਚ ਹੁਣ ਬੰਗਲਾਦੇਸ਼ ਦੀ ਖ਼ੂਬਸੂਰਤ ਕ੍ਰਿਕਟਰ ਜਹਾਂਆਰਾ ਆਲਮ ਨੇ ਵੀ ਅਜਿਹੀ ਇੱਛਾ ਕਰਦੇ ਹੋਏ ਕਿਹਾ ਹੈ ਕਿ ਮੈਂ ਵਿਰਾਟ ਕੋਹਲੀ ਨੂੰ ਆਊਟ ਕਰਨਾ ਚਾਹੁੰਦੀ ਹਾਂ। 

PunjabKesari

ਜਹਾਂਆਰਾ ਨੇ ਕਿਹਾ ਕਿ ਆਈ.ਪੀ.ਐੱਲ. ’ਚ ਉਨ੍ਹਾਂ ਦੀ ਪਸੰਦੀਦਾ ਟੀਮ ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਹੈ ਜਦਕਿ ਉਹ ਸਮਰਥਨ ਸਨਰਾਈਜ਼ਰਸ ਹੈਦਰਾਬਾਦ (ਐੱਸ.ਆਰ.ਐੱਚ.) ਨੂੰ ਕਰਦੀ ਹੈ। ਕਿਉਂਕਿ ਸ਼ਾਕਿਬ ਭਾਈ ਉਸ ਟੀਮ ਲਈ ਖੇਡਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸ਼ਾਕਿਬ ਨਹੀਂ ਖੇਡਣਗੇ ਤਾਂ ਮੈਂ ਕੇ.ਕੇ.ਆਰ. ਨੂੰ ਸੁਪੋਰਟ ਕਰਾਂਗੀ। ਮੈਂ ਇਹ ਨਹੀਂ ਦੱਸ ਸਕਦੀ ਕਿ ਮੈਂ ਕੇ.ਕੇ.ਆਰ. ਨੂੰ ਕਿਉਂ ਇੰਨਾ ਪਸੰਦ ਕਰਦਾ ਹਾਂ ਪਰ ਇਸ ਲੀਕ ਦੀ ਸ਼ੁਰੂਆਤ ਤੋਂ ਹੀ ਮੈਂ ਇਸ ਟੀਮ ਨੂੰ ਕਾਫੀ ਪਸੰਦ ਕਰਦੀ ਹਾਂ। 

PunjabKesari

ਇਸ 27 ਸਾਲਾ ਖਿਡਾਰਣ ਨੇ ਕਿਹਾ ਕਿ ਉਹ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਊਟ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਸ ਦਾ ਇਕ ਹੋਰ ਸੁਫ਼ਨਾ ਵੀ ਹੈ। ਉਸ ਨੇ ਕਿਹਾ ਕਿ ਮੇਰਾ ਸੁਫ਼ਨਾ ਈਡਨ ਗਾਰਡਨ ’ਚ ਖੇਡਣ ਦਾ ਹੈ। ਉਮੀਦ ਹੈ ਕਿ ਮੈਂ ਇਕ ਦਿਨ ਕੋਲਕਾਤਾ ਅਤੇ ਲਾਰਡਸ ’ਚ ਖੇਡ ਸਕਾਂਗੀ। ਕ੍ਰਿਕਟ ਦੇ ਜ਼ਿਆਦਾਤਰ ਲੀਜੈਂਡਸ ਨੇ ਉਨ੍ਹਾਂ ਮੈਦਾਨਾਂ ’ਤੇ ਖੇਡਿਆ ਹੈ ਅਤੇ ਮੈਂ ਵੀ ਉਹੀ ਖੇਡਣਾ ਚਾਹੁੰਦੀ ਹਾਂ। 

PunjabKesari

ਦੱਸ ਦੇਈਏ ਕਿ ਜਹਾਂਆਰਾ ਨੇ ਸਾਲ 2011 ’ਚ ਅੰਤਰਰਾਸ਼ਟਰੀ ਕ੍ਰਿਕਟ ’ਚ ਕਦਮ ਰੱਖਿਆ ਸੀ। ਉਹ ਲੰਬੇ ਸਮੇਂ ਤੋਂ ਵਨ-ਡੇ ਅਤੇ ਟੀ-20 ਕ੍ਰਿਕਟ ’ਚ ਆਪਣੀ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀਆਂ ਕ੍ਰਿਕਟਰ ਬੀਬੀਆਂ ’ਚ ਸ਼ਾਮਲ ਹੈ। 


Rakesh

Content Editor Rakesh