ਰਵੀ ਸ਼ਾਸਤਰੀ ਦੇ ਹੈੱਡ ਕੋਚ ਬਣਨ ਨਾਲ ਬੀ.ਸੀ.ਸੀ.ਆਈ. ਨੂੰ ਹੋਵੇਗਾ ਕਰੋੜਾਂ ਦਾ ਫਾਇਦਾ

07/16/2017 1:06:23 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਵਿਵਾਦ ਦੀ ਵਜ੍ਹਾ ਨਾਲ ਅਨਿਲ ਕੁੰਬਲੇ ਨੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਕੋਚ ਦੇ ਅਹੁਦੇ ਦੀ ਜ਼ਿੰਮੇਵਾਰੀ ਰਵੀ ਸ਼ਾਸਤਰੀ ਨੂੰ ਦਿੱਤੀ ਗਈ ਹੈ ਪਰ ਅਜੇ ਇਨ੍ਹਾਂ ਦੀ ਸੈਲਰੀ ਦਾ ਫੈਸਲਾ ਨਹੀਂ ਲਿਆ ਗਿਆ ਹੈ, ਜੋ ਬੀ.ਸੀ.ਸੀ.ਆਈ. ਵੱਲੋਂ ਗਠਿਤ ਚਾਰ ਮੈਂਬਰੀ ਪੈਨਲ ਕਰੇਗਾ। ਇਸ ਪੈਨਲ 'ਚ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ, ਸੀ.ਈ.ਓ. ਰਾਹੁਲ ਜੌਹਰੀ ਅਤੇ ਪ੍ਰਸ਼ਾਸਨਿਕ ਕਮੇਟੀ ਦੀ ਮੈਂਬਰ ਡਾਇਨਾ ਇਡੁਲਜੀ ਹਨ।

ਬੀ.ਸੀ.ਸੀ.ਆਈ. ਦੇ ਬਚਣਗੇ ਕਰੋੜਾਂ ਰੁਪਏ
ਸੂਤਰਾਂ ਦੀ ਮੰਨੀਏ ਤਾਂ ਸ਼ਾਸਤਰੀ ਨੂੰ ਕੋਚ ਅਹੁਦੇ ਦੇ ਲਈ 7 ਕਰੋੜ ਤੋਂ 7.5 ਕਰੋੜ ਰੁਪਏ ਸਾਲਾਨਾ ਦਿੱਤੇ ਜਾਣਗੇ, ਜਿਸ ਨਾਲ ਬੀ.ਸੀ.ਸੀ.ਆਈ. ਨੂੰ ਕਰੋੜਾਂ ਰੁਪਏ ਦੀ ਬਚਤ ਹੋਵੇਗੀ, ਅਰਥਾਤ ਕਿ ਸਾਬਕਾ ਕੋਚ ਅਨਿਲ ਕੁੰਬਲੇ ਦੀ ਸਲਾਨਾ ਫੀਸ 9 ਕਰੋੜ ਰੁਪਏ ਸੀ। ਇਹ ਫੀਸ ਗ੍ਰੇਡ ਏ ਪਲੇਅਰ ਦੀ ਸਲਾਨਾ ਫੀਸ ਦੇ ਬਰਾਬਰ ਹੈ। 

ਬੋਰਡ ਨੇ ਜ਼ਹੀਰ ਅਤੇ ਰਾਹੁਲ ਦੀ ਸਲੈਕਸ਼ਨ 'ਤੇ ਲਿਆ ਵੱਡਾ ਯੂਟਰਨ
ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ਨੇ 11 ਜੁਲਾਈ ਨੂੰ ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਸੀ ਜਦਕਿ ਰਾਹੁਲ ਦ੍ਰਾਵਿੜ ਨੂੰ ਵਿਦੇਸ਼ੀ ਦੌਰਿਆਂ 'ਤੇ ਭਾਰਤੀ ਬੱਲੇਬਾਜ਼ੀ ਸਲਾਹਕਾਰ ਅਤੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਗੇਂਦਬਾਜ਼ੀ ਕੋਚ ਬਣਾਉਣ ਦਾ ਫੈਸਲਾ ਕੀਤਾ ਸੀ ਪਰ ਹੁਣ ਬੋਰਡ ਨੇ ਆਪਣੇ ਇਸ ਫੈਸਲੇ 'ਤੇ ਵੱਡਾ ਯੂਟਰਨ ਲੈ ਲਿਆ ਹੈ।

ਸ਼ਾਸਤਰੀ ਹੁਣ ਖੁਦ ਹੀ ਚੁਣਨਗੇ ਆਪਣਾ ਸਪੋਰਟ ਸਟਾਫ
ਮੰਨਿਆ ਜਾ ਰਿਹਾ ਹੈ ਕਿ ਸ਼ਾਸਤਰੀ ਹੁਣ ਖੁਦ ਹੀ ਆਪਣਾ ਸਪੋਰਟ ਸਟਾਫ ਚੁਣਨਗੇ। ਬੋਰਡ ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਦੇ ਪ੍ਰਧਾਨ ਵਿਨੋਦ ਰਾਏ ਨੇ ਕਿਹਾ ਕਿ ਦ੍ਰਾਵਿੜ ਅਤੇ ਜ਼ਹੀਰ ਦੇ ਨਾਵਾਂ ਦੀ ਸਪੋਰਟ ਸਟਾਫ 'ਚ ਇਨ੍ਹਾਂ ਅਹੁਦਿਆਂ 'ਤੇ ਸਿਰਫ ਸਿਫਾਰਸ਼ ਹੀ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਨਿਯੁਕਤੀ 'ਤੇ ਮੁਹਰ ਦੇ ਲਈ ਸੀ.ਓ.ਏ. ਤੋਂ ਅਤੇ ਮੁੱਖ ਕੋਚ ਸ਼ਾਸਤਰੀ ਨਾਲ ਸਲਾਹ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਵਿਚਾਲੇ ਮੰਨਿਆ ਜਾ ਰਿਹਾ ਹੈ ਕਿ ਨਵੇਂ ਨਿਯੁਕਤ ਕੋਚ ਸ਼ਾਸਤਰੀ ਆਪਣਾ ਸਪੋਰਟ ਸਟਾਫ ਖੁਦ ਹੀ ਚੁਣਨਗੇ। ਜਦਕਿ ਸੀ.ਓ.ਏ. ਨੇ ਸ਼ਨੀਵਾਰ ਨੂੰ ਹੀ ਇਕ ਨਵੀਂ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਦ੍ਰਾਵਿੜ ਅਤੇ ਜ਼ਹੀਰ ਨੂੰ ਲੈ ਕੇ ਅੱਗੇ ਫੈਸਲਾ ਲਵੇਗੀ।


Related News