BCCI ਧੋਨੀ ਨੂੰ ਦੇਣਾ ਚਾਹੁੰਦੀ ਹੈ ਉਸਦਾ ਫੇਅਰਵੈਲ ਮੈਚ
Thursday, Aug 20, 2020 - 03:14 AM (IST)

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਹਾਲ ’ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਲਈ ਇਕ ਫੇਅਰਵੈਲ ਮੈਚ ਦਾ ਆਯੋਜਨ ਕਰਨ ਦੇ ਲਈ ਤਿਆਰ ਹੈ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਬੋਰਡ ਆਗਾਮੀ ਆਈ. ਪੀ. ਐੱਲ. ਦੇ ਦੌਰਾਨ ਇਸ ਮਾਮਲੇ ’ਚ ਧੋਨੀ ਨਾਲ ਗੱਲ ਕਰਨਗੇ ਤੇ ਫਿਰ ਉਸ ਦੇ ਅਨੁਸਾਰ ਅੱਗੇ ਦਾ ਪ੍ਰੋਗਰਾਮ ਤੈਅ ਕਰਨਗੇ।
ਅਧਿਕਾਰੀ ਨੇ ਕਿਹਾ ਕਿ ਫਿਲਹਾਲ ਕੋਈ ਅੰਤਰਰਾਸ਼ਟਰੀ ਸੀਰੀਜ਼ ਨਹੀਂ ਹੈ, ਹੋ ਸਕਦਾ ਹੈ ਕਿ ਆਈ. ਪੀ. ਐੱਲ. ਤੋਂ ਬਾਅਦ ਦੇਖਾਂਗੇ ਕੀ ਕੀਤਾ ਦਾ ਸਕਦਾ ਹੈ ਕਿਉਂਕਿ ਧੋਨੀ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ ਹੈ ਤੇ ਉਹ ਇਸ ਸਨਮਾਨ ਦੇ ਹੱਕਦਾਰ ਹਨ। ਅਸੀਂ ਹਮੇਸ਼ਾ ਉਸਦੇ ਲਈ ਇਕ ਫੇਅਰਵੈਲ ਮੈਚ ਚਾਹੁੰਦੇ ਸੀ ਪਰ ਧੋਨੀ ਇਕ ਅਲੱਗ ਖਿਡਾਰੀ ਹੈ। ਜਦੋਂ ਉਨ੍ਹਾਂ ਨੇ ਆਪਣੇ ਸੰਨਿਆਸ ਦਾ ਐਲਾਨ ਕੀਤਾ ਤਾਂ ਕਿਸੇ ਨੇ ਵੀ ਇਸਦੇ ਵਾਰੇ ’ਚ ਸੋਚਿਆ ਨਹੀਂ ਸੀ। ਇਹ ਪੁੱਛੇ ਜਾਣ ’ਤੇ ਕਿ ਧੋਨੀ ਨੇ ਹੁਣ ਤਕ ਇਸ ਵਾਰੇ ’ਚ ਕੁਝ ਵੀ ਕਿਹਾ ਹੈ, ਅਧਿਕਾਰੀ ਨੇ ਕਿਹਾ ਕਿ ਨਹੀਂ, ਪਰ ਨਿਸ਼ਚਿਤ ਰੂਪ ਨਾਲ ਅਸੀਂ ਆਈ. ਪੀ. ਐੱਲ. ਦੇ ਦੌਰਾਨ ਉਸਦੇ ਨਾਲ ਗੱਲ ਕਰਾਂਗੇ ਤੇ ਮੈਚ ਜਾਂ ਸੀਰੀਜ਼ ਦੇ ਵਾਰੇ ’ਚ ਉਸਦੀ ਰਾਏ ਲੈਣ ਦੇ ਲਈ ਇਹ ਠੀਕ ਜਗ੍ਹਾ ਹੋਵੇਗੀ। ਖੈਰ, ਉਸਦੇ ਲਈ ਇਕ ਉੱਚਿਤ ਸਨਮਾਨ ਸਮਾਰੋਹ ਹੋਵੇਗਾ, ਭਾਵੇਂ ਉਹ ਇਸ ’ਤੇ ਸਹਿਮਤ ਹੋ ਜਾਂ ਨਾ ਹੋਣ। ਉਨ੍ਹਾਂ ਨੂੰ ਸਨਮਾਨਤ ਕਰਨਾ ਸਾਡੇ ਲਈ ਸਨਮਾਨ ਵਾਲੀ ਗੱਲ ਹੈ।