BCCI ਨੇ ਲਿਆ ਫੈਸਲਾ, ਭਾਰਤੀ ਖਿਡਾਰੀਆਂ ਨੂੰ ਵੀ ਕਰਵਾਉਣਾ ਹੋਵੇਗਾ ਕੋਰੋਨਾ ਟੈਸਟ
Tuesday, Jan 26, 2021 - 11:16 PM (IST)
ਚੇਨਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇੰਗਲੈਂਡ ਦੇ ਨਾਲ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੂੰ ਚੇਨਈ ਵਿਚ ਟੀਮ ਹੋਟਲ ’ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਪੰਜ ਫਰਵਰੀ ਤੋਂ ਚੇਨਈ ’ਚ ਸ਼ੁਰੂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਟੀਮ ਦੇ ਡਾਕਟਰ ਅਭਿਜੀਤ ਸਾਲਵੀ ਨੇ ਟੈਸਟ ਕਰਵਾਉਣ ਦੇ ਹੁਕਮ ਦਿੰਦੇ ਹੋਏ ਖਿਡਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਨੈਗੇਟਿਵ ਰਿਪੋਰਟ ਦੇ ਨਾਲ ਬਾਇਓ ਬਬਲ ’ਚ ਪ੍ਰਵੇਸ਼ ਕਰਨਾ ਹੋਵੇਗਾ।
ਖਿਡਾਰੀਆਂ ਨੂੰ ਕੋਰੋਨਾ ਟੈਸਟ ਸਬੰਧੀ ਰਸਮਾਂ ਨੂੰ ਪੂਰਾ ਕਰਨ ਲਈ 27 ਜਨਵਰੀ ਦੀ ਸਵੇਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸਾਲਵੀ ਨੇ ਕਿਹਾ ਕਿ ਸਾਨੂੰ 26 ਜਨਵਰੀ ਦੀ ਰਾਤ ਤੋਂ 27 ਜਨਵਰੀ ਦੀ ਸਵੇਰ ਤੱਕ ਹੋਟਲ ਪਹੁੰਚਣ ਲਈ ਕਿਹਾ ਗਿਆ ਹੈ। ਟੀਮ ਦੇ ਇਕ ਮੈਂਬਰ ਨੇ ਬੀ. ਸੀ. ਸੀ. ਆਈ. ਤੋਂ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ ਮਿਲਣ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਖਿਡਾਰੀਆਂ ਦੇ ਆਸਟਰੇਲੀਆ ਤੋਂ ਵਾਪਸ ਆਉਣ ਦੇ ਤੁਰੰਤ ਬਾਅਦ ਹੀ ਬੀ. ਸੀ. ਸੀ. ਆਈ. ਨੇ ਕੋਰੋਨਾ ਟੈਸਟ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ, ਜਿੱਥੇ ਉਹ ਜੈਵ ਸੁਰੱਖਿਆ ਵਾਤਾਵਰਣ ’ਚ ਰਹੇ ਸਨ। ਸਾਰੇ ਖਿਡਾਰੀਆਂ ਨੂੰ ਹੋਮ ਕੁਆਰੰਟੀਨ ’ਚ ਰਹਿਣ ਦੀ ਵੀ ਸਲਾਹ ਦਿੱਤੀ ਗਈ। ਦੁਬਈ ’ਚ ਆਈ. ਪੀ. ਐੱਲ. ਤੋਂ ਲੈ ਕੇ ਹੁਣ ਤੱਕ ਭਾਰਤੀ ਖਿਡਾਰੀਆਂ ਦਾ ਲਗਭਗ 30 ਵਾਰ ਕੋਰੋਨਾ ਟੈਸਟ ਹੋ ਚੁੱਕਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।