ਗਾਂਗੁਲੀ ਨੇ ਦਿੱਤੇ ਸੰਕੇਤ, ਜੇਕਰ ਨਾ ਹੋਇਆ IPL ਤਾਂ ਹੋ ਸਕਦੀ ਹੈ ਖਿਡਾਰੀਆਂ ਦੀ ਤਨਖਾਹਾਂ 'ਚ ਕਟੌਤੀ

05/15/2020 5:13:34 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦਾ ਅਸਰ ਕ੍ਰਿਕਟ ਦੀ ਦੁਨੀਆ 'ਤੇ ਵੀ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਮਹਾਂਮਾਰੀ ਦੀ ਵਜ੍ਹਾ ਕਰਕੇ ਤੈਅ ਪ੍ਰੋਗਰਾਮਾਂ 'ਤੇ ਕੋਈ ਵੀ ਸੀਰੀਜ਼ ਨਹੀਂ ਹੋ ਪਾ ਰਹੀ ਹੈ ਜਿਸ ਵਜ੍ਹਾ ਕਰਕੇ ਦੁਨੀਆਭਰ ਦੇ ਕ੍ਰਿਕਟ ਬੋਰਡਜ਼ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰੋਨਾ ਸੰਕਟ ਤੋਂ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ. ਸੀ. ਸੀ. ਆਈ. ਵੀ ਬੱਚ ਨਹੀਂ ਸਕਿਆ। ਬੀ. ਸੀ. ਸੀ. ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਈ. ਪੀ. ਐੱਲ. 2020 ਨਾ ਹੋਣ ਕਾਰਨ ਹੋਏ ਨੁਕਸਾਨ ਬਾਰੇ ਦੱਸਿਆ ਹੈ। ਆਈ. ਪੀ. ਐੱਲ. ਨਾ ਹੋਣ ਕਰਕੇ ਗਾਂਗੁਲੀ ਨੇ ਤਕਰੀਬਨ 4000 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਕਹੀ ਹੈ। ਜਿਸ ਦੀ ਭਰਪਾਈ ਬੋਰਡ ਖਿਡਾਰੀਆਂ ਦੀ ਤਨਖਾਹਾਂ 'ਚ ਕਟੌਤੀ ਕਰਕੇ ਕਰੇ। ਇਸ ਦੇ ਸੰਕੇਤ ਖੁੱਦ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਦਿੱਤੇ ਹਨ।

ਆਈ. ਪੀ. ਐੱਲ. ਦਾ 13ਵਾਂ ਸੀਜਨ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ। ਪੂਰੀ ਤਰ੍ਹਾਂ ਟੂਰਨਾਮੈਂਟ ਇਸ ਸਾਲ ਰੱਦ ਕਰਨ ਦਾ ਫੈਸਲਾ ਫਿਲਹਾਲ ਨਹੀਂ ਲਿਆ ਗਿਆ ਹੈ। ਸੌਰਵ ਗਾਂਗੁਲੀ ਨੇ ਆਪਣੇ ਦਿੱਤੇ ਇਕ ਇੰਟਰਵੀਊ 'ਚ ਕਿਹਾ, ''ਸਾਨੂੰ ਆਪਣੀ ਵਿੱਤੀ ਹਾਲਤ ਦੀ ਜਾਂਚ ਕਰਨੀ ਹੋਵੇਗੀ, ਦੇਖਣਾ ਹੋਵੇਗਾ ਕਿ ਸਾਡੇ ਕੋਲ ਕਿੰਨਾ ਪੈਸਾ ਹੈ ਅਤੇ ਉਸ ਤੋਂ ਬਾਅਦ ਹੀ ਸਾਨੂੰ ਕੋਈ ਫੈਸਲਾ ਲੈਣਾ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਮੇਜ਼ਬਾਨੀ ਨਾ ਕਰਨ ਨਾਲ 4,000 ਕਰੋੜ ਦਾ ਨੁਕਸਾਨ ਹੋਵੇਗਾ ਜੋ ਕਿ ਬਹੁਤ ਵੱਡਾ ਹੈ। ਜੇਕਰ ਇਸ ਸਾਲ ਆਈ. ਪੀ.ਐੱਲ. ਹੁੰਦਾ ਹੈ ਤਾਂ ਸਾਨੂੰ ਖਿਡਾਰੀਆਂ ਦੀ ਤਨਖਾਹਾਂ ਦੀ ਕਟੌਤੀ ਲਈ ਨਹੀਂ ਜਾਣਾ ਪਵੇਗਾ। ਅਸੀ ਮੈਨੇਜ ਕਰ ਲਵਾਂਗੇ।''PunjabKesari  ਗਾਂਗੁਲੀ ਨੇ ਬੰਦ ਸਟੇਡੀਅਮ 'ਚ ਮੈਚ ਖੇਡਣ ਨੂੰ ਲੈ ਕੇ ਕਿਹਾ ਕਿ ਇਸ ਨਾਲ ਆਕਰਸ਼ਣ ਘੱਟ ਹੋਵੇਗੀ। ਉਨ੍ਹਾਂ ਨੇ ਈਡਨ ਗਾਰਡਨਜ਼ 'ਚ 1999 ਦੇ ਟੈਸਟ ਮੈਚ ਚੈਂਪੀਅਨਸ਼ਿਪ ਦੇ ਫਾਈਨਲ ਦਿਨ ਦੇ ਖੇਡ ਦੀ ਉਦਾਹਰਣ ਦਿੱਤੀ। ਉਸ ਦੌਰਾਨ ਦਰਸ਼ਕਾਂ ਦੇ ਰੌਲੇ ਦੀ ਵਜ੍ਹਾ ਕਰਕੇ ਅਗਲੇ ਦਿਨ ਬਿਨਾਂ ਦਰਸ਼ਕ ਮੈਚ ਖੇਡਿਆ ਗਿਆ ਸੀ। ਦਾਦਾ ਨੇ ਕਿਹਾ ਕਿ ਉਸ ਮੈਚ 'ਚ ਮੈਂ ਅਨੁਭਵ ਕੀਤਾ ਸੀ ਕਿ ਅਜਿਹੇ ਮੈਚ ਦਾ ਆਕਰਸ਼ਣ ਖਤਮ ਹੋ ਜਾਂਦਾ ਹੈ।


Davinder Singh

Content Editor

Related News