ਗਾਂਗੁਲੀ ਨੇ ਸ਼ੇਅਰ ਕੀਤੀਆਂ ਕੈਬ ਦੇ ਅੰਦਰ ਦੀਆਂ ਤਸਵੀਰਾਂ, ਹੋਇਆ ਇਹ ਵੱਡਾ ਬਦਲਾਅ

3/15/2020 6:09:27 PM

ਸਪੋਰਟਸ ਡੈਸਕ — ਸਾਬਕਾ ਕਪਤਾਨ ਸੌਰਵ ਗਾਂਗੁਲੀ ਪਹਿਲਾਂ ਤੋਂ ਹੀ ਭਾਰਤੀ ਕ੍ਰਿਕਟ ਨੂੰ ਨਵੀਂ ਉਚਾਈਆਂ ’ਤੇ ਲੈ ਜਾਣਾ ਚਾਹੁੰਦੇ ਸਨ। ਹੁਣ ਉਨ੍ਹਾਂ ਦੇ ਬੀ. ਸੀ. ਸੀ. ਆਈ ਪ੍ਰਧਾਨ ਬਣਨ ਤੋਂ ਬਾਅਦ ਵੀ ਉੁਨ੍ਹਾਂ ਦੀ ਇਹ ਕੋਸ਼ਿਸ਼ ਸਪੱਸ਼ਟ ਦਿਖਾਈ ਦੇ ਰਹੀ ਹੈ। ਹਾਲ ਹੀ ’ਚ ਉਨ੍ਹਾਂ ਨੇ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਕੈਬ) ’ਚ ਨਵੀਂ ਇਨਡੋਰ ਕ੍ਰਿਕਟ ਸਹੂਲਤਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।  

ਗਾਂਗੁਲੀ ਵਲੋਂ ਸ਼ੇਅਰ ਕੀਤੀ ਗਈ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਕੈਬ ਦੇ ਅੰਦਰ ਜਿਮ, ਸਵੀਮਿੰਗ ਪੂਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਕ ਕੰਧ ’ਤੇ ਸਾਰਿਆਂ ਮਹਾਨ ਕ੍ਰਿਕਟਰਾਂ ਦੀਆਂ ਤਸਵੀਰਾਂ ਲਗਾਈ ਗਈਆਂ ਹਨ। ਗਾਂਗੁਲੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ਸਟੇਟ ਆਫ ਆਰਟ . . ਅੱਜ ਕੰਮ ਖ਼ਤਮ ਹੋ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ