ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA
Tuesday, May 18, 2021 - 08:24 PM (IST)
ਸਿਡਨੀ– ਕ੍ਰਿਕਟ ਆਸਟਰੇਲੀਆ (ਸੀ. ਏ.) ਦੇ ਅੰਤ੍ਰਿਮ ਸੀ. ਈ. ਓ. ਨਿਕ ਹਾਕਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਮਾਲਦੀਵ ਤੋਂ ਇੱਥੇ ਆਏ ਆਈ. ਪੀ. ਐੱਲ. ਵਿਚ ਖੇਡਣ ਵਾਲੇ ਆਸਟਰੇਲੀਆਈ ਖਿਡਾਰੀਆਂ ਦੇ 14 ਦਿਨ ਦੇ ਜ਼ਰੂਰੀ ਇਕਾਂਤਵਾਸ ਦੇ ਖਰਚੇ ਦਾ ਭੁਗਤਾਨ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਕਰ ਰਿਹਾ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ
ਆਸਟਰੇਲੀਆ ਦੇ 38 ਮੈਂਬਰੀ ਦਲ ਦੇ ਜ਼ਿਆਦਾਤਰ ਲੋਕ ਸੋਮਵਾਰ ਨੂੰ ਇੱਥੇ ਸਿਡਨੀ ਹਵਾਈ ਅੱਡੇ ’ਤੇ ਪਹੁੰਚੇ। ਇਨ੍ਹਾਂ ਲੋਕਾਂ ਵਿਚ ਪੈਟ ਕਮਿੰਸ ਤੇ ਸਟੀਵ ਸਮਿਥ ਵਰਗੇ ਚੋਟੀ ਦੇ ਖਿਡਾਰੀਆਂ ਤੋਂ ਇਲਾਵਾ ਅਧਿਕਾਰੀ ਤੇ ਕੁਮੈਂਟੇਟਰ ਵੀ ਸ਼ਾਮਲ ਹਨ। ਆਸਟਰੇਲੀਆਈ ਸਰਕਾਰ ਨੇ ਭਾਰਤ ਵਿਚ ਕੋਵਿਡ-19 ਮਾਮਲੇ ਵਧਣ ਦੇ ਕਾਰਨ 15 ਮਈ ਤਕ ਉੱਥੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀ ਲਾ ਦਿੱਤੀ ਸੀ, ਜਿਸ ਨਾਲ ਆਸਟਰੇਲੀਆ ਦੇ ਦਲ ਨੂੰ 10 ਦਿਨ ਮਾਲਦੀਵ ਵਿਚ ਬਿਤਾਉਣੇ ਪਏ। ਹਾਕਲੇ ਨੇ ਕਿਹਾ ਕਿ ਬੀ. ਸੀ. ਸੀ. ਆਈ. ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਪੂਰੀ ਮੁਹਿੰਮ ਦਾ ਖਰਚ ਚੁੱਕਿਆ।
ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ਵਿਚ ਚਾਰ ਵੱਖ-ਵੱਖ ਟੀਮਾਂ ਦੇ ਚਾਰ ਖਿਡਾਰੀਆਂ ਤੇ ਦੋ ਕੋਚਾਂ ਦੇ ਕੋਵਿਡ-19 ਤੋਂ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 4 ਮਈ ਨੂੰ ਆਈ. ਪੀ. ਐੱਲ. ਨੂੰ ਅਣਮਿੱਥੇ ਸਮੇਂ ਲਈ ਮੁਲੱਤਵੀ ਕਰ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।