ਕੋਰੋਨਾ ਕਾਰਨ ਕੱਲ ਤੋਂ ਬੰਦ ਰਹੇਗਾ BCCI ਦਫਤਰ, ਕਰਮਚਾਰੀ ਘਰੋਂ ਕਰਨਗੇ ਕੰਮ
Monday, Mar 16, 2020 - 09:15 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕਾਰਨ ਬੀ. ਸੀ. ਸੀ. ਆਈ. ਨੇ ਮੰਗਲਵਾਰ ਤੋਂ ਮੁੰਬਈ ਸਥਿਤ ਆਪਣੇ ਦਫਤਰ ਨੂੰ ਬੰਦ ਕਰ ਦੇਣਗੇ ਤੇ ਉਸ ਨੇ ਆਪਣੇ ਕਰਮਚਾਰੀਆਂ ਨੂੰ ਘਰ 'ਚ ਕੰਮ ਕਰਨ ਲਈ ਕਿਹਾ ਹੈ। ਸਾਰੇ ਕ੍ਰਿਕਟ ਗਤੀਵੀਧੀਆਂ ਆਗਾਮੀ ਨੋਟਿਸ ਤਕ ਪਹਿਲਾਂ ਹੀ ਮੁਲਤਵੀ ਕਰ ਦਿੱਤੀ ਗਈ ਤੇ ਅਜਿਹੇ 'ਚ ਪਤਾ ਚੱਲਿਆ ਹੈ ਕਿ ਕਰਮਚਾਰੀਆਂ ਨੂੰ ਘਰ 'ਚ ਕੰਮ ਕਰਨ ਦੇ ਲਈ ਕਿਹਾ ਗਿਆ ਹੈ।
ਬੋਰਡ ਦੇ ਚੋਟੀ ਸੂਤਰਾਂ ਨੇ ਗੋਪਨੀਅਤਾ ਦੀ ਸ਼ਰਤ 'ਤੇ ਦੱਸਿਆ ਕਿ ਬੀ. ਸੀ. ਸੀ. ਆਈ. ਦੇ ਕਰਮਚਾਰੀਆਂ ਨੂੰ ਅੱਜ ਤੋਂ ਸੂਚਿਤ ਕੀਤਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਵਾਨਖੇੜੇ ਸਟੇਡੀਅਮ ਸਥਿਤ ਦਫਤਰ ਬੰਦ ਰਹੇਗਾ। ਸਾਰੇ ਕਰਮਚਾਰੀਆਂ ਨੂੰ ਘਰ 'ਚ ਕੰਮ ਕਰਨ ਦੇ ਲਈ ਕਿਹਾ ਗਿਆ ਹੈ। ਬੀ. ਸੀ. ਸੀ. ਆਈ. ਨੇ ਪਹਿਲਾਂ ਹੀ ਆਈ. ਪੀ. ਐੱਲ. ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਜਦਕਿ ਈਰਾਨੀ ਕੱਪ ਤੇ ਮਹਿਲਾ ਚੈਲੰਜਰ ਟਰਾਫੀ ਸਮੇਤ ਸਾਰੇ ਘਰੇਲੂ ਟੂਰਨਾਮੈਂਟ ਵੀ ਟਾਲ ਦਿੱਤਾ ਗਿਆ ਹੈ।
ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ 114 ਮਾਮਲੇ ਸਾਹਮਣੇ ਆਏ ਹਨ ਤੇ ਜਦਕਿ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਪੱਧਰ 'ਤੇ ਇਸ ਬੀਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 6000 ਤੋਂ ਜ਼ਿਆਦਾ ਹੋ ਗਈ ਹੈ ਤੇ ਇਸ ਦੀ ਲਪੇਟ 'ਚ ਲੋਕਾਂ ਦੀ ਗਿਣਤੀ 1,60,000 ਤੋਂ ਉੱਪਰ ਪਹੁੰਚ ਗਈ ਹੈ।