ਇਸ ਕਾਰਨ IPL 2020 ਸੀਜ਼ਨ ਦੀ ਸ਼ੁਰੂਆਤ 'ਚ ਹੋ ਸਕਦੀ ਹੈ ਦੇਰੀ, ਤਰੀਕ 'ਚ ਹੋ ਸਕਦੈ ਬਦਲਾਅ

02/07/2020 2:05:37 PM

ਸਪੋਰਟਸ ਡੈਸਕ— ਆਈ. ਪੀ. ਐੱਲ. 2020 ਲੀਗ ਦੇ ਸ਼ੁਰੂ ਹੋਣ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਅਤੇ ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਦਸੰਬਰ 'ਚ ਕੋਲਕਾਤਾ 'ਚ ਖਿਡਾਰੀਆਂ ਦੀ ਨੀਲਾਮੀ ਹੋਈ ਸੀ ਅਤੇ ਸਾਰੀਆਂ ਫ੍ਰੈੈਂਚਾਇਜ਼ੀ ਟੀਮਾਂ ਨੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਖਿਡਾਰੀਆਂ ਨੂੰ ਖਰੀਦਿਆ ਸੀ। ਉਸ ਦੇ ਕੁਝ ਸਮੇਂ ਬਾਅਦ ਹੀ ਇਸ ਪ੍ਰੀਮੀਅਮ ਲੀਗ ਦੀ ਸ਼ੁਰੂਆਤ ਹੋਣ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ। ਆਈ. ਪੀ. ਐੱਲ. ਟੂਰਨਾਮੈਂਟ ਦੀ ਸ਼ੁਰੂਆਤ 29 ਮਾਰਚ ਤੋਂ ਹੋਵੇਗੀ ਅਤੇ ਉਥੇ ਹੀ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਹੀ ਸ਼ੁਰੂ ਹੋਣਗੇ। ਹੁਣ ਇਸ ਦੇ ਨਾਲ ਹੀ ਆਈ.ਪੀ. ਐੱਲ. ਦੇ ਸ਼ੁਰੂ ਹੋਣ ਦੀ ਤਰੀਕ 'ਚ ਬਦਲਾਅ ਕਰਨ ਦੀ ਇਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਟੂਰਨਾਮੈਂਟ ਤੋਂ ਪਹਿਲਾਂ ਆਲਸਟਾਰ ਮੈਚ ਵੀ ਖੇਡਿਆ ਜਾਵੇਗਾ। 

ਜਾਣਕਾਰੀ ਮੁਤਾਬਕ ਆਈ. ਪੀ. ਐੱਲ. 2020 ਦੇ ਸ਼ੁਰੂ ਹੋਣ ਦੀ ਤਰੀਕ 'ਚ ਬਦਲਾਅ ਕੀਤਾ ਜਾ ਸਕਦਾ ਹੈ। ਹਾਲਾਂਕਿ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਇਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਟੂਰਨਾਮੈਂਟ ਦੀ ਸ਼ੁਰੂਆਤ 29 ਮਾਰਚ ਤੋਂ ਹੋਵੇਗੀ। ਹੁਣ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਬੀ. ਸੀ. ਸੀ. ਆਈ ਇਸ 'ਚ ਬਦਲਾਅ ਕਰ ਸਕਦੀ ਹੈ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਮੈਚ ਹੋਣ ਦੀ ਵਜ੍ਹਾ ਕਰਕੇ ਆਈ. ਪੀ. ਐੱਲ ਦੀ ਸ਼ੁਰੂਆਤ ਦੀ ਤਰੀਕ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਮਾਰਚ ਦੇ ਆਖਰ 'ਚ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਨਾਲ ਹੀ ਸ਼ੀਲੰਕਾ ਅਤੇ ਇੰਗਲੈਂਡ ਦੇ ਵਿਚਾਲੇ ਮੈਚ ਖੇਡੇ ਜਾਣੇ ਹਨ। ਜਿਸ ਕਰਕੇ ਕਈ ਵੱਡੇ ਖਿਡਾਰੀ ਇਨਾਂ ਮੈਚਾਂ ਕਰਕੇ ਆਈ.ਪੀ.ਐਲ. ਵਿਚ ਹਿੱਸਾ ਨਹੀਂ ਲੈ ਸਕਣਗੇ। 

PunjabKesariਹਾਲਾਂਕਿ ਟੂਰਨਾਮੈਂਟ ਦੀ ਸ਼ੁਰੂਆਤ ਦੀ ਤਰੀਕ ਦੇ ਸਬੰਧ 'ਚ ਸਾਰੀਆਂ ਗੱਲਾਂ ਅਜੇ ਤਕ ਗੈਰ ਰਸਮੀ ਰਹੀਆਂ ਹਨ, ਜਿਸ ਦੀ ਅਜੇ ਤਕ ਕੋਈ ਅਧਿਕਾਰਤ ਤਰੀਕ ਤੈਅ ਨਹੀਂ ਹੋਈ ਹੈ। ਆਈ. ਪੀ. ਐੱਲ. 2020 ਦੇ ਸ਼ੁਰੂ ਹੋਣ ਦੀ ਨਵੀਂ ਤਰੀਕ ਦਾ ਐਲਾਨ ਆਈ. ਸੀ. ਸੀ. ਦੀ ਮੀਟਿੰਗ ਤੋਂ ਬਾਅਦ ਹੋ ਸਕਦੀ ਹੈ। ਬੀ. ਸੀ. ਸੀ. ਆਈ ਦੇ ਸੂਤਰ ਵਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਸ ਟੂਰਨਾਮੈਂਟ ਦੇ ਸ਼ੁਰੂਆਤ ਦੀ ਤਰੀਕ ਆਈ. ਸੀ. ਸੀ (ਆਈ. ਸੀ. ਸੀ. ਦੀ ਬੈਠਕ)'ਚ ਭਾਰਤ ਦੇ ਬੋਰਡ ਦੇ ਅਧਿਕਾਰੀ ਵਲੋਂ ਮੁੜ ਵਿਚਾਰ ਕਰਨ ਦੀ ਲੋੜ ਹੋਵੇਗੀ, ਜਿਸਦੀ ਪੁਸ਼ਟੀ ਹੋਣੀ ਬਾਕੀ ਹੈ। ਟਾਈਮਸ ਆਫ ਇੰਡੀਆ ਦੇ ਮੁਤਾਬਕ ਇਕ ਵਾਰ ਆਈ. ਸੀ. ਸੀ. 'ਚ ਭਾਰਤ ਦਾ ਬੋਰਡ ਪ੍ਰਤਿਨਿੱਧੀ ਕੌਣ ਹੋਵੇਗਾ, ਇਸ ਬਾਰੇ 'ਚ ਸਪੱਸ਼ਟਤਾ ਹੋਣ 'ਤੇ, ਉਸ ਵਿਅਕਤੀ ਨੂੰ ਵੀ ਆਈ. ਸੀ. ਸੀ. ਦੀਆਂ ਬੈਠਕਾਂ 'ਚ ਸ਼ਾਮਿਲ ਹੋਣਾ ਹੋਵੇਗਾ। ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਆਈ. ਪੀ. ਐੱਲ. ਦੀ ਸ਼ੁਰੂਆਤੀ ਤਰੀਕ 'ਤੇ ਫਿਰ ਤੋਂ ਵਿਚਾਰ ਕਰਨਾ ਹੋਵੇਗਾ। ”

ਹੁਣ ਤਕ ਸ਼ੈਡਿਊਲ ਵੀ ਨਹੀਂ ਹੋਇਆ ਜਾਰੀ
ਫਰਵਰੀ ਦੇ ਪਹਿਲੇ ਹਫਤੇ 'ਚ ਆਈ. ਪੀ. ਐੱਲ. 2020 ਦਾ ਸ਼ੈਡਿਊਲ ਜਾਰੀ ਹੋਣਾ ਸੀ ਪਰ ਇਹ ਨਹੀਂ ਹੋਇਆ। ਪਿਛਲੇ ਸਾਲ ਵਿਸ਼ਵ ਕੱਪ ਦੀ ਵਜ੍ਹਾ ਕਰਕੇ ਆਈ. ਪੀ. ਐੱਲ ਦੀ ਸ਼ੁਸ਼ੁਰੂਆਤ 23 ਮਾਰਚ ਨੂੰ ਹੀ ਹੋ ਗਈ ਸੀ ਪਰ ਇਸ ਵਾਰ ਇਹ ਦੇਰੀ ਨਾਲ ਸ਼ੁਰੂ ਹੋਵੇਗਾ। ਇਸ ਦਾ ਐਲਾਨ ਵੀ ਜਲਦ ਹੋ ਸਕਦਾ ਹੈ।


Related News