ਕੋਚ ਅਹੁਦੇ ਲਈ ਹੋਰ ਅਰਜ਼ੀਆਂ ਮੰਗੇਗਾ BCCI

06/21/2017 5:18:50 PM

ਨਵੀਂ ਦਿੱਲੀ— ਬੀ. ਸੀ. ਸੀ. ਆਈ. ਨੇ ਭਾਰਤੀ ਟੀਮ ਦੇ ਕੋਚ ਦੇ ਅਹੁਦੇ ਲਈ ਹੋਰ ਅਰਜ਼ੀਆਂ ਲੈਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਕਿ ਸਹੀ ਉਮੀਦਵਾਰ ਚੁਣਨ ਦੇ ਲਈ ਕ੍ਰਿਕਟ ਸਲਾਹਕਾਰ ਕਮੇਟੀ ਸੀ. ਏ. ਸੀ. ਨੂੰ ਵੇਰਵਾ ਬਦਲ ਦਿੱਤੇ ਜਾ ਸਕਣ। ਅਨਿਲ ਕੁੰਬਲੇ ਦੇ ਕੜਵਾਹਟ ਭਰੇ ਮਾਹੌਲ 'ਚ ਅਸਤੀਫਾ ਦੇਣ ਤੋਂ ਬਾਅਦ ਕ੍ਰਿਕਟ ਬੋਰਡ ਨੇ ਇਹ ਕਦਮ ਚੁੱਕਿਆ ਹੈ। ਕੁੰਬਲੇ ਨੇ ਕੰਮ ਕਰਨ ਦੀ ਆਪਣੀ ਸ਼ੈਲੀ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ ਦੇ ਇਤਰਾਜ਼ ਤੋਂ ਬਾਅਦ ਕੱਲ੍ਹ ਵੈਸਟਇੰਡੀਜ਼ ਦੌਰੇ ਤੱਕ ਆਪਣੇ ਕੰਟਰੈਕਟ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਪ੍ਰਕਿਰਿਆ ਨਾਲ ਜੁੜੇ ਬੀ. ਸੀ. ਸੀ. ਆਈ. ਦੇ ਇਕ ਚੋਟੀ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਆਂ ਅਰਜ਼ੀਆਂ ਲਈ 7 ਤੋਂ 10 ਦਿਨ ਦਾ ਸਮਾਂ ਦਿੱਤਾ ਜਾ ਸਕਦਾ ਹੈ, ਜਿਸ 'ਚ ਕਿ ਉਚਿਤ ਯੋਗਤਾ ਅਤੇ ਉਚਿਤ ਦਰਜੇ ਵਾਲੇ ਇੱਛੁਕ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਬੀ. ਸੀ. ਸੀ. ਆਈ. ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਅਸੀਂ ਪਿਛਲੀ ਵਾਰ ਅਰਜ਼ੀਆਂ ਸੱਦੀਆਂ ਸੀ ਤਾਂ ਅਨਿਲ ਕੁੰਬਲੇ ਨੂੰ ਸਿੱਧਾ ਪ੍ਰ੍ਰਵੇਸ਼ ਮਿਲਿਆ ਸੀ। ਤਦ ਕਈ ਲੋਕਾਂ ਨੇ ਸੋਚਿਆ ਹੋਵੇਗਾ ਕਿ ਅਰਜ਼ੀ ਦੇਣ ਦਾ ਕੀ ਫਾਇਦਾ ਜਦੋਂ ਮੌਜੂਦਾ ਕੋਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਮੀਦਵਾਰਾਂ 'ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਹੁਣ ਕਾਫੀ ਲੋਕ ਇੱਛੁਕ ਹੋ ਸਕਦੇ ਹਨ ਕਿਉਂਕਿ ਪਤਾ ਹੈ ਕਿ ਬਰਾਬਰੀ ਦਾ ਮੌਕਾ ਹੈ।
ਬੀ. ਸੀ. ਸੀ. ਆਈ. ਨੇ ਪਿਛਲੀ ਵਾਰ ਜਦੋਂ ਅਹੁਦੇ ਲਈ ਅਰਜੀ ਮੰਗੀ ਸੀ ਤਾਂ ਇਸ ਦੇ ਲਈ ਆਖਰੀ ਤਾਰੀਖ 31 ਮਈ ਸੀ। ਪਹਿਲੇ ਦਾਅਵੇਦਾਰ ਮੰਨੇ ਜਾ ਰਹੇ ਵਰਿੰਦਰ ਸਹਿਵਾਗ ਦੇ ਬਾਰੇ 'ਚ ਪੁੱਛਣ 'ਤੇ ਅਧਿਕਾਰੀ ਨੇ ਕਿਹਾ ਕਿ ਜ਼ਿਆਦਾ ਅਰਜ਼ੀਆਂ ਮੰਗਣ ਦੇ ਬੀ. ਸੀ. ਸੀ. ਆਈ. ਦੇ ਫੈਸਲੇ ਦਾ ਸਹਿਵਾਗ ਦੀ ਅਰਜ਼ੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਖਰ 'ਚ ਫੈਸਲਾ ਸੀ. ਏ. ਸੀ. ਨੂੰ ਕਰਨਾ ਹੈ ਕਿ ਅਗਲਾ ਕੋਚ ਕੋਣ ਹੋਵੇਗਾ। ਜਿੰਨੇ ਜ਼ਿਆਦਾ ਬਦਲ ਹੋਣਗੇ ਪਸੰਦ ਉਸ ਤੋਂ ਵੱਧ ਚੰਗੀ ਹੋਵੇਗੀ। ਹੁਣ ਤੱਕ ਸਹਿਵਾਗ, ਟਾਮ ਮੂਡੀ, ਲਾਲਚੰਦ ਰਾਜਪੂਤ, ਰਿਚਰਡ ਪਾਈਬਸ ਅਤੇ ਡੋਡਾ ਗਣੇਸ਼ ਨੇ ਇਸ ਅਹੁਦੇ ਲਈ ਅਰਜ਼ੀਆਂ ਦਿੱਤੀਆਂ ਹਨ। ਆਸਟਰੇਲੀਆ ਦੇ ਸਾਬਕਾ ਗੇਂਦਬਾਜ਼ੀ ਕੋਚ ਮੈਕਡਰਮੋਟ ਨੇ ਵੀ ਅਰਜ਼ੀ ਦਿੱਤੀ ਸੀ ਪਰ ਸਹੀ ਸਮੇਂ 'ਤੇ ਨਹੀਂ ਪਹੁੰਚਣ ਦੇ ਕਾਰਣ ਇਸ ਨੂੰ ਖਾਰਜ ਕਰ ਦਿੱਤਾ ਗਿਆ।


Related News