BCCI ਦੀ ICC ਨੂੰ ਧਮਕੀ, ਅਜਿਹਾ ਕੀਤਾ ਤਾਂ Revenue ਵਾਪਸ ਲੈ ਲਵਾਂਗੇ
Wednesday, Mar 06, 2019 - 04:11 PM (IST)

ਨਵੀਂ ਦਿੱਲੀ : ਹਾਲ ਹੀ 'ਚ ਆਪਣੀ ਤਿਮਾਹੀ ਬੈਠਕ ਵਿਚ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਕਿਹਾ ਕਿ ਜੇਕਰ ਉਸ ਨੂੰ ਟੀ-20 ਵਿਸ਼ਵ ਕੱਪ 2021 ਅਤੇ ਵਨ ਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰਨੀ ਹੈ ਤਾਂ ਉਸ ਨੂੰ ਟੈਕਸ ਵਿਚ ਛੂਟ ਦੇਣੀ ਹੋਵੇਗੀ। ਜੇਕਰ ਬੀ. ਸੀ. ਸੀ. ਆਈ. ਅਜਿਹਾ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਮੇਜ਼ਬਾਨੀ ਗੁਆਣੀ ਪੈ ਸਕਦੀ ਹੈ। ਆਈ. ਸੀ. ਸੀ. ਦੀ ਇਹ ਚਿਤਾਵਨੀ ਦਾ ਬੀ. ਸੀ. ਸੀ. ਆਈ. 'ਤੇ ਜ਼ਿਆਦਾ ਅਸਰ ਨਹੀਂ ਹੋਇਆ। ਉਸ ਨੇ ਕਿਹਾ ਕਿ ਆਈ. ਸੀ. ਸੀ. ਆਈ. ਚਾਹੇ ਤਾਂ ਵਿਸ਼ਵ ਕੱਪ ਨੂੰ ਭਾਰਤ ਤੋਂ ਲਿਜਾ ਸਕਦੀ ਹੈ।
ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਆਈ. ਏ. ਐੱਨ. ਐੱਸ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਈ. ਸੀ. ਸੀ. ਆਈ. ਚਾਹੇ ਤਾਂ ਭਾਰਤ ਤੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹ ਸਕਦਾ ਹੈ ਕਿਉਂਕਿ ਟੈਕਸ ਦਾ ਮੁੱਦਾ ਸਰਕਾਰ ਦਾ ਹੈ, ਜਿਸਦੇ ਲਈ ਸਰਕਾਰ ਦੀ ਮੰਜ਼ੂਰੀ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਦੇ ਬਾਹਰੀ ਦਬਾਅ ਇਸ ਵਿਚ ਕੋਈ ਮਦਦ ਨਹੀਂ ਕਰ ਸਕਦੇ। ਅਧਿਕਾਰੀ ਨੇ ਕਿਹਾ, ''ਜੇਕਰ ਉਹ ਆਈ. ਸੀ. ਸੀ. ਟੂਰਨਾਮੈਂਟ ਨੂੰ ਬਾਹਰ ਲਿਜਾਉਣਾ ਚਾਹੁੰਦੇ ਹਨ ਤਾਂ ਕੋਈ ਗੱਲ ਨਹੀਂ। ਫਿਰ ਬੀ. ਸੀ. ਸੀ. ਆਈ. ਆਪਣਾ ਮਾਲੀਆ ਵੀ ਆਈ. ਸੀ. ਸੀ. ਤੋਂ ਵਾਪਸ ਲੈ ਲਵੇਗਾ। ਫਿਰ ਦੇਖਾਂਗੇ ਕਿ ਕਿਸਦਾ ਨੁਕਸਾਨ ਹੁੰਦਾ ਹੈ। ਜੋ ਲੋਕ ਪ੍ਰਸ਼ਾਸਨ ਵਿਚ ਹਨ ਉਹ ਲੋਕ ਪਾਲਿਸੀ ਨੂੰ ਬਿਨਾ ਕਾਨੂੰਨੀ ਤਰੀਕੇ ਨਾਲ ਬਣਾਉਣਾ ਚਾਹੁੰਦੇ ਹਨ। ਆਈ. ਸੀ. ਸੀ. ਦੇ ਇਸ ਤਰ੍ਹਾਂ ਦੇ ਫੈਸਲੇ ਬੀ. ਸੀ. ਸੀ. ਆਈ. ਨੂੰ ਮੰਨਣੇ ਮੁਸ਼ਕਲ ਹੋਣਗੇ ਕਿਉਂਕਿ ਇਸ ਵਿਚੋਂ ਕਈ ਮੁੱਧੇ ਬੋਰਡ ਦੀ ਪਹੁੰਚ ਵਿਚ ਨਹੀਂ ਹੁੰਦੇ।''
ਬੀ. ਸੀ. ਸੀ. ਆਈ. ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਆਈ. ਸੀ. ਸੀ. ਦਾਅਵਾ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਕਰਦੀ ਹੈ ਪਰ ਅਜਿਹਾ ਲਗਦਾ ਹੈ ਕਿ ਉਸ ਦੀ ਕੋਸ਼ਿਸ਼ ਹਰ ਤਰ੍ਹਾਂ ਨਾਲ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਹੁੰਦੀ ਹੈ। ਉਸ ਨੇ ਕਿਹਾ, ''ਪਹਿਲਾਂ ਵੀ ਅਜਿਹਾ ਦੇਖਿਆ ਗਿਆ ਕਿ ਆਈ. ਸੀ. ਸੀ. ਦਾ ਆਪਣੇ ਮੈਂਬਰਾਂ ਨਾਲ ਵੱਖ ਤਰ੍ਹਾਂ ਦਾ ਰਵੱਈਆ ਰਹਿੰਦਾ ਹੈ। ਉਦਾਹਰਣ ਦੇ ਤੌਰ 'ਤੇ ਕ੍ਰਿਕਟ ਆਸਟਰੇਲੀਆ ਨੂੰ ਸਿਰਫ ਟੈਕਸ ਵਿਚ ਛੂਟ ਹਾਸਲ ਦੀ ਕੋਸ਼ਿਸ਼ ਕਰਨ ਲਈ ਕਿਹਾ ਜਾਂਦਾ ਹੈ ਜਦਕਿ ਬੀ. ਸੀ. ਸੀ. ਆਈ. ਨੂੰ ਇਹ ਪੂਰਾ ਕਰਨ ਲਈ ਕਿਹਾ ਜਾਂਦਾ ਹੈ ਉਹ ਟੈਕਸ ਵਿਚ ਛੁਟ ਹਾਸਲ ਕਰੇ। ਅਜਿਹਾ ਨਹੀਂ ਹੋ ਸਕਦਾ ਕਿ ਬੀ. ਸੀ. ਸੀ. ਆਈ. ਇਸ 'ਤੇ ਰਾਜ਼ੀ ਹੋ ਜਾਵੇ। ਆਈ. ਸੀ. ਸੀ. ਆਈ. ਇਕ ਤਰ੍ਹਾਂ ਨਾਲ ਇਹ ਨਹੀਂ ਕਹਿ ਸਕਦੀ ਕਿ ਉਸ ਦਾ ਮਕਸਦ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ। ਕਿਉਂਕਿ ਦੂਜੇ ਪਾਸੇ ਉਹ (ਆਈ. ਸੀ. ਸੀ.) ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ।