IPL ਉਦਘਾਟਨ ਮੈਚ ਤੋਂ ਪਹਿਲਾਂ BCCI ਨੇ ਕੀਤਾ ਨੀਰਜ ਚੋਪੜਾ ਨੂੰ ਸਨਮਾਨਿਤ
Saturday, Mar 26, 2022 - 10:15 PM (IST)
ਖੇਡ ਡੈਸਕ- ਵਾਨਖੇੜੇ ਸਟੇਡੀਅਮ ਵਿਚ ਆਈ. ਪੀ. ਐੱਲ. ਦੇ ਉਦਘਾਟਨ ਮੈਚ ਤੋਂ ਪਹਿਲਾਂ ਹੀ ਬੀ. ਸੀ. ਸੀ. ਆਈ. ਵਲੋਂ ਟੋਕੀਓ ਓਲੰਪਿਕ ਵਿਚ ਭਾਰਤ ਦੇ ਲਈ ਤਮਗਾ ਜਿੱਤਣ ਵਾਲੇ 3 ਓਲੰਪੀਅਨਾਂ ਨੂੰ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਚ ਭਾਰਤ ਨੂੰ ਓਲੰਪਿਕ ਵਿਚ ਜੈਵਲਿਨ ਗੋਲਡ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ, ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਬੀ. ਸੀ. ਸੀ. ਆਈ. ਦੇ ਅਹੁਦੇਰਾਰਾਂ, ਜਿਨ੍ਹਾਂ ਵਿਚ ਪ੍ਰਧਾਨ ਸੌਰਭ ਗਾਂਗੁਲੀ ਵੀ ਸ਼ਾਮਲ ਸਨ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਬੀ. ਸੀ. ਸੀ. ਆਈ. ਨੇ ਵਾਨਖੇੜੇ ਸਟੇਡੀਅਮ ਦੇ ਵੀ. ਆਈ. ਪੀ. ਬਾਕਸ ਵਿਚ ਇਹ ਸਮਾਰੋਹ ਰੱਖਿਆ ਸੀ। ਨੀਰਜ ਚੋਪੜਾ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ, ਜਦਕਿ ਲਵਲੀਨਾ ਨੂੰ ਕਾਂਸੀ ਤਮਗੇ ਦੇ ਲਈ 25 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਮਨਪ੍ਰੀਤ ਸਿੰਘ ਨੂੰ ਟੋਕੀਓ ਓਲੰਪਿਕ ਹਾਕੀ ਕਾਂਸੀ ਤਮਗਾ ਟੀਮ ਦੇ ਲਈ 1.25 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ-CSK v KKR : ਜਡੇਜਾ ਦੇ ਨਾਂ ਜੁੜਿਆ ਇਹ ਰਿਕਾਰਡ, ਮਨੀਸ਼ ਪਾਂਡੇ ਨੂੰ ਛੱਡਿਆ ਪਿੱਛੇ
ਦੱਸ ਦੇਈਏ ਕਿ ਬੀ. ਸੀ. ਸੀ. ਆਈ. ਨੇ ਟੀਕੋਓ ਓਲੰਪਿਕ ਦੇ ਸਮੇਂ ਹੀ ਐਲਾਨ ਕੀਤਾ ਸੀ ਕਿ ਉਹ ਤਮਗਾ ਜੇਤੂਆਂ ਖਿਡਾਰੀਆਂ ਨੂੰ ਸਨਮਾਨਿਤ ਕਰੇਗੀ। ਇਸ ਦੌਰਾਨ ਨੀਰਜ, ਲਵਲੀਨਾ ਅਤੇ ਮਨਪ੍ਰੀਤ ਸਿੰਘ ਨੂੰ ਮੁੰਬਈ ਵਿਸ਼ੇਸ਼ ਤੌਰ 'ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬੀ. ਸੀ. ਸੀ. ਆਈ. ਪ੍ਰਧਾਨ ਗਾਂਗੁਲੀ ਨੇ ਓਲੰਪਿਕਸ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।