ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ
Wednesday, Oct 13, 2021 - 08:29 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਨਵੀਆਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀਮਾਂ ਲਈ ਟੈਂਡਰ ਦਸਤਾਵੇਜ਼ ਖਰੀਦਣ ਦਾ ਸਮਾਂ 20 ਅਕਤੂਬਰ ਤੱਕ 10 ਦਿਨਾਂ ਲਈ ਵਧਾ ਦਿੱਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ 2 ਨਵੀਆਂ ਫ੍ਰੈਂਚੀਈਜ਼ੀ ’ਚ ਹਰੇਕ ਦੀ ਕੀਮਤ 3500 ਕਰੋੜ ਰੁਪਏ ਤੋਂ ਘੱਟ ਨਹੀਂ ਹੋਵੇਗੀ। ਆਈ. ਪੀ. ਐੱਲ. ਦੀ ਸੰਚਾਲਨ ਪ੍ਰੀਸ਼ਦ ਨੇ 31 ਅਗਸਤ ਨੂੰ 10 ਲੱਖ ਰੁਪਏ ਦੀ ਟੈਂਡਰ ਫੀਸ (ਜਿਸ ਨੂੰ ਵਾਪਸ ਨਹੀਂ ਕੀਤਾ ਜਾਵੇਗਾ) ਦੇ ਭੁਗਤਾਨ ’ਤੇ ‘ਟੈਂਡਰ ਸੱਦਾ’ (ਆਈ. ਟੀ. ਟੀ.) ਦਸਤਾਵੇਜ ਜਾਰੀ ਕੀਤਾ ਸੀ।
ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ
ਇਸ ਨੂੰ ਪਹਿਲਾਂ 10 ਅਕਤੂਬਰ ਤੱਕ ਵਧਾ ਦਿੱਤਾ ਗਿਆ ਸੀ। ਬੀ. ਸੀ. ਸੀ. ਆਈ. ਦੇ ਪ੍ਰੈੱਸ ਨੋਟ ਅਨੁਸਾਰ ਵੱਖ-ਵੱਖ ਚਾਹਵਾਨ ਕੰਪਨੀਆਂ ਦੀ ਬੇਨਤੀ ਨੂੰ ਦੇਖਦੇ ਹੋਏ ਆਈ. ਟੀ. ਟੀ. ਦਸਤਾਵੇਜ਼ ਖਰੀਦਣ ਦੀ ਤਾਰੀਖ ਨੂੰ ਹੋਰ ਵਧਾ ਕੇ ਹੁਣ 20 ਅਕਤੂਬਰ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੀ. ਸੀ. ਸੀ. ਆਈ. ਦੀ ਯੋਜਨਾ 2022 ਆਈ. ਪੀ. ਐੱਲ. ਪੜਾਅ ’ਚ 2 ਹੋਰ ਟੀਮਾਂ ਜੋੜਨ ਦੀ ਹੈ। ਇਨ੍ਹਾਂ ’ਚ ਅਹਿਮਦਾਬਾਦ, ਲਖਨਊ ਅਤੇ ਪੁਣੇ ਹੋ ਸਕਦੀਆਂ ਹਨ ।
ਬੀ. ਸੀ. ਸੀ. ਆਈ. ਘੱਟ ਤੋਂ ਘੱਟ 7000 ਕਰੋੜ ਰੁਪਏ ਦੀ ਕਮਾਈ ਕਰਨ ਦੀ ਉਮੀਦ ਕਰ ਰਿਹਾ ਹੈ, ਹਾਲਾਂਕਿ ਹਰੇਕ ਟੀਮ ਦਾ ਬੇਸ ਪ੍ਰਾਈਸ 2000 ਕਰੋੜ ਰੁਪਏ ਰੱਖਿਆ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਨੇ ਤਿੰਨ ਦਲ ਦੇ ਗਰੁੱਪ ਨੂੰ ਬੋਲੀ ਲਗਾਉਣ ਦੀ ਇਜਾਜ਼ਤ ਦਿੱਤੀ ਹੈ। ਨਵੀਆਂ ਟੀਮਾਂ ਦਾ ਐਲਾਨ ਦੁਬਈ ਵਿਚ 25 ਅਕਤੂਬਰ ਨੂੰ ਕੀਤੇ ਜਾਣ ਦੀ ਉਮੀਦ ਹੈ, ਜਿਸ ਤੋਂ ਇਕ ਦਿਨ ਪਹਿਲਾਂ ਭਾਰਤ ਟੀ-20 ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਰੋਧੀ ਪਾਕਿਸਤਾਨ ਦੇ ਵਿਰੁੱਧ ਕਰੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।