ਬੀ.ਸੀ.ਸੀ.ਆਈ. ਨੇ ਮੁੱਖ ਕੋਚ ਅਹੁਦੇ ਲਈ ਅਰਜ਼ੀਆ ਦੇਣ ਦਾ ਵਧਾਇਆ ਸਮਾਂ

06/23/2017 11:33:07 PM

ਨਵੀਂ ਦਿੱਲੀ—ਬੀ.ਸੀ.ਸੀ.ਆਈ. ਨੇ ਭਾਰਤੀ ਟੀਮ ਦੇ ਮੁੱਖ ਕੋਚ ਦੇ ਲਈ ਅਰਜ਼ੀਆਂ ਦਾ ਸਮਾਂ ਹੁਣ 9 ਜੁਲਾਈ ਤੱਕ ਵਧਾ ਦਿੱਤਾ ਹੈ। ਬੀ.ਸੀ.ਸੀ.ਆਈ. ਵਲੋਂ ਜਾਣਕਾਰੀ ਦਿੰਦਿਆ ਕਿਹਾ ਕਿ ਬੋਰਡ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁਦੇ ਲਈ ਅਰਜ਼ੀਆਂ ਦੇਣ ਦਾ ਸਮਾਂ ਵਧਾਉਣ ਦਾ ਫੈਸਲਾ ਕੀਤਾ ਹੈ। ਜਿਹੜੇ ਲੋਕ ਪਹਿਲਾਂ ਹੀ ਅਰਜ਼ੀਆਂ ਦੇ ਚੁੱਕੇ ਹਨ, ਉਹ ਦੁਆਰਾ ਅਰਜ਼ੀਆਂ ਦੇਣ ਦੀ ਜਰੂਰਤ ਨਹੀਂ ਅਤੇ ਉਨ੍ਹਾਂ ਨੂੰ ਆਖਰੀ ਸੂਚੀ 'ਚ ਸ਼ਾਮਲ ਕੀਤਾ ਜਾਵੇਗਾ।
ਮੰਨਿਆ ਜਾ ਰਿਹਾ ਹੈ ਭਾਰਤੀ ਟੀਮ ਦੇ ਸਾਬਕਾ ਨਿਰਦੇਸ਼ਕ ਰਵੀ ਸ਼ਾਸ਼ਤਰੀ ਦੇ ਲਈ ਇਹ ਮੌਕਾ ਦਿੱਤਾ ਗਿਆ ਹੈ। ਹਾਲਾਂਕਿ ਸ਼ਾਸ਼ਤਰੀ ਨੇ ਹੁਣ ਤੱਕ ਅਰਜ਼ੀ ਨਹੀਂ ਦਿੱਤੀ ਹੈ ਪਰ ਜਾਣਕਾਰੀ ਅਨੁਸਾਰ ਸ਼ਾਸ਼ਤਰੀ ਅਰਜ਼ੀ ਦੇਣਗੇ, ਜਦੋ ਮੁੱਖ ਕੋਚ ਬਣਨ ਦੇ ਪੱਕੇ ਹੋ ਜਾਣਗੇ। ਹਾਲਾਂਕਿ ਕ੍ਰਿਕਟ ਸਲਾਹਕਾਰ ਕਮੇਟੀ 'ਚ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਹੋਣ ਨਾਲ ਸ਼ਾਸ਼ਤਰੀ ਦਾ ਰਸਤਾ ਆਸਾਨ ਨਹੀਂ ਹੋਵੇਗਾ।


Related News