ਮਾਧਵ ਆਪਟੇ ਦੇ ਦਿਹਾਂਤ ''ਤੇ BCCI ਨੇ ਜਤਾਇਆ ਸ਼ੋਕ

09/23/2019 5:46:33 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੋਮਵਾਰ ਨੂੰ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਧਵ ਆਪਟੇ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਚਹੇਤੇ ਕ੍ਰਿਕਟਰਾਂ ਵਿਚੋਂ ਇਕ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ। ਆਪਟੇ ਦਾ ਸੋਮਵਾਰ ਨੂੰ ਸਵੇਰੇ ਮੁੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਉਹ 86 ਸਾਲਾਂ ਦੇ ਸੀ।

ਬੀ. ਸੀ. ਸੀ. ਆਈ. ਨੇ ਬਿਆਨ 'ਚ ਕਿਹਾ, ''ਉਹ ਸਭ ਤੋਂ ਚਹੇਤੇ ਕ੍ਰਿਕਟਰਾਂ ਵਿਚੋਂ ਇਕ ਬਣੇ ਰਹਿਣਗੇ ਅਤੇ ਬੀ. ਸੀ. ਸੀ. ਆਈ. ਦੁੱਖ ਦੇ ਇਸ ਸਮੇਂ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਪ੍ਰਤੀ ਸੰਵੇਦਨਾ ਜ਼ਾਹਿਰ ਕਰਦਾ ਹੈ। ਆਪਟੇ ਨੇ ਭਾਰਤ ਵੱਲੋਂ 7 ਟੈਸਟ ਖੇਡੇ ਜਿਸ ਵਿਚੋਂ 5 ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਉਨ੍ਹਾਂ ਦੀ ਧਰਤੀ 'ਤੇ ਖੇਡੇ। ਇਨ੍ਹਾਂ 7 ਟੈਸਟਾਂ ਵਿਚ ਉਨ੍ਹਾਂ ਨੇ 49.27 ਦੀ ਬਿਹਤਰੀਨ ਔਸਤ ਨਾਲ 542 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੌਰਾਨ ਇਕ ਸੈਂਕੜਾ ਅਤੇ 3 ਅਰਧ ਸੈਂਕੜੇ ਵੀ ਲਗਾਏ। ਆਪਟੇ ਨੇ ਵੈਸਟਇੰਡੀਜ਼ ਖਿਲਾਫ 163 ਦੌੜਾਂ ਦੀ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ।


Related News