BCCI ਨੇ ਸਕੋਰਰ ਕੌਸ਼ਿਕ ਸਾਹਾ ਦੇ ਦਿਹਾਂਤ ''ਤੇ ਪ੍ਰਗਟਾਇਆ ਸ਼ੋਕ

Saturday, Jan 18, 2020 - 02:30 PM (IST)

BCCI ਨੇ ਸਕੋਰਰ ਕੌਸ਼ਿਕ ਸਾਹਾ ਦੇ ਦਿਹਾਂਤ ''ਤੇ ਪ੍ਰਗਟਾਇਆ ਸ਼ੋਕ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ਨੀਵਾਰ ਨੂੰ ਸਕੋਰਰ ਕੌਸ਼ਿਕ ਸਾਹਾ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕੀਤਾ ਹੈ। ਸਾਹਾ ਦਾ ਸ਼ੁਕਰਵਾਰ ਨੂੰ ਕੋਲਕਾਤਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਸਾਹਾ 52 ਸਾਲਾਂ ਦੇ ਸੀ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ 3 ਦਿਨ ਪਹਿਲਾਂ ਮਧੁਮੇਹ ਨਾਲ ਸਬੰਧਤ ਇਲਾਜ਼ ਲਈ ਹਸਪਤਾਲ ਵਿਚ ਦਾਖਲ ਕਰਾਇਆ ਕਰਾਇਆ ਗਿਆ ਸੀ।

ਬੀ. ਸੀ. ਸੀ. ਆਈ. ਨੇ ਬਿਆਨ 'ਚ ਕਿਹਾ, ''ਉਹ ਹਮੇਸ਼ਾ ਪਸੰਦੀਦਾ ਅਧਿਕਾਰੀਆਂ ਵਿਚੋਂ ਇਕ ਰਹਿਣਗੇ। ਬੀ. ਸੀ. ਸੀ. ਆਈ. ਦੁਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਮਿਤਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹੈ'' ਸਾਹਾ ਨੇ ਸਕੋਰਰ ਦੇ ਰੂਪ 'ਚ ਬੀ. ਸੀ. ਸੀ. ਆਈ. ਤੋਂ ਮਾਨਤਾ ਪ੍ਰਾਪਤ 500 ਤੋਂ ਵੱਧ ਵਨ ਡੇ ਅਤੇ 16 ਟੈਸਟ ਮੈਚਾਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਕੋਲਕਾਤਾ ਵਿਚ ਹਾਲ ਹੀ 'ਚ ਖੇਡੇ ਗਏ ਗੁਲਾਬੀ ਗੇਂਦ ਦੇ ਟੈਸਟ ਮੈਚ ਵਿਚ ਵੀ ਉਹ ਸਕੋਰਰ ਰਹੇ ਸੀ।


Related News