BCCI ਪ੍ਰੀਸ਼ਦ ਦੀ ਆਨਲਾਈਨ ਮੀਟਿੰਗ ਅੱਜ

07/17/2020 3:25:23 AM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੀ ਚੋਟੀ ਦੀ ਪ੍ਰੀਸ਼ਦ ਦੀ ਸ਼ੁੱਕਰਵਾਰ ਨੂੰ ਆਨਲਾਈਨ ਹੋਣ ਵਾਲੀ ਮੀਟਿੰਗ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਮਾਮਲਿਆਂ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਯੋਜਨ ਦਾ ਖਾਕਾ ਤਿਆਰ ਕਰਨਾ ਚੋਟੀ ਦਾ ਏਜੰਡਾ ਹੋਵੇਗਾ।
ਮੀਟਿੰਗ ਦੇ 11 ਸੂਤਰੀ ਏਜੰਡੇ ਵਿਚ ਘਰੇਲੂ ਕ੍ਰਿਕਟ ਸੈਸ਼ਨ 'ਤੇ ਵੀ ਚਰਚਾ ਕੀਤੀ ਜਾਵੇਗੀ, ਜਿਸ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ। ਤੀਜਾ ਬਿੰਦੂ ਪੁਰਸ਼ ਕ੍ਰਿਕਟ ਟੀਮ ਦੇ ਭਵਿੱਖ ਦੇ ਦੌਰਾ ਪ੍ਰੋਗਰਾਮ (ਐੱਫ. ਟੀ. ਪੀ.) ਵਿਚ ਬਦਲਾਅ ਹੈ ਕਿਉਂਕਿ 3 ਲੜੀਆਂ (ਸ਼੍ਰੀਲੰਕਾ ਤੇ ਜ਼ਿੰਬਬਾਵੇ ਦੇ ਸੀਮਤ ਓਵਰਾਂ ਦੇ ਦੌਰੇ, ਇੰਗਲੈਂਡ ਵਿਰੁੱਧ ਘਰੇਲੂ ਲੜੀ) ਪਹਿਲਾਂ ਹੀ ਰੱਦ ਹੋ ਚੁੱਕੀਆਂ ਹਨ। ਭਾਰਤੀ ਟੀਮ ਨੇ ਪਿਛਲਾ ਕੌਮਾਂਤਰੀ ਮੈਚ ਮਾਰਚ ਵਿਚ ਖੇਡਿਆ ਸੀ। ਪ੍ਰੀਸ਼ਦ ਆਈ. ਪੀ. ਐੱਲ. ਨੂੰ ਲੈ ਕੇ ਵੀ ਚਰਚਾ ਕਰੇਗੀ, ਜਿਸ ਨੂੰ ਸਿਹਤ ਸੰਕਟ ਦੇ ਕਾਰਣ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਸੀ। ਬੀ. ਸੀ. ਸੀ. ਆਈ. ਸਤੰਬਰ ਤੋਂ ਨਵੰਬਰ ਦੇ ਸ਼ੁਰੂ ਤਕ ਲੀਗ ਦੇ ਆਯੋਜਨ ਦੀ ਸੰਭਾਵਨਾ ਲੱਭ ਰਿਹਾ ਹੈ।
ਸ਼ੁੱਕਰਵਾਰ ਨੂੰ ਮੀਟਿੰਗ ਦਾ ਏਜੰਡਾ ਇਸ ਤਰ੍ਹਾਂ ਹੈ :
1. ਆਈ. ਪੀ. ਐੱਲ.
2. ਘਰੇਲੂ ਕ੍ਰਿਕਟ ਪ੍ਰੋਗਰਾਮ
3. ਐੱਫ. ਟੀ. ਪੀ.- ਇੰਗਲੈਂਡ ਵਿਰੁੱਧ ਘਰੇਲੂ ਲੜੀ ਦਾ ਪ੍ਰੋਗਰਾਮ ਫਰਵਰੀ 2021 ਲਈ ਤੈਅ ਕਰਨਾ।
4. ਭਾਰਤ ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਜ਼ਰੂਰੀ ਟੈਕਸ ਛੋਟ ਪ੍ਰਮਾਣ ਪੱਤਰ
5. ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਸਹੂਲਤ
6. ਬੀ. ਸੀ. ਸੀ. ਆਈ. ਤੇ ਆਈ. ਪੀ. ਐੱਲ. ਦੇ ਡਿਜ਼ੀਟਲ ਪਲੇਟਫਾਰਮ ਦੇ ਕਰਾਰ ਵਿਚ ਵਾਧਾ
7. ਬਿਹਾਰ ਕ੍ਰਿਕਟ ਸੰਘ ਵਿਚ ਪ੍ਰਸ਼ਾਸਨਿਕ ਗੜਬੜ
8. ਬੀ. ਸੀ. ਸੀ.ਆਈ. ਵਿਚ ਨਵੇਂ ਸਟਾਫ ਦੀ ਨਿਯੁਕਤੀ
9. ਰਾਹੁਲ ਜੌਹਰੀ ਦੇ ਅਸਤੀਫੇ ਤੋਂ ਬਾਅਦ ਨਵੇਂ ਸੀ. ਈ. ਓ. ਦੀ ਨਿਯੁਕਤੀ ਦੀ ਪ੍ਰਕਿਰਿਆ
10. ਪਹਾੜੀ ਰਾਜਾਂ ਨੂੰ ਭੁਗਤਾਨ
11. ਟੀਮ ਡ੍ਰੈੱਸ ਸਾਂਝੇਦਾਰੀ ਨਿਊ ਕਰਨ 'ਤੇ ਚਰਚਾ।


Gurdeep Singh

Content Editor

Related News