IPL ਮੇਗਾ ਆਕਸ਼ਨ ਤੋਂ ਪਹਿਲਾਂ BCCI ਨੇ ਇੰਨ੍ਹਾਂ 3 ਗੇਂਦਬਾਜ਼ਾਂ 'ਤੇ ਲਗਾਇਆ ਬੈਨ

Thursday, Feb 10, 2022 - 08:29 PM (IST)

IPL ਮੇਗਾ ਆਕਸ਼ਨ ਤੋਂ ਪਹਿਲਾਂ BCCI ਨੇ ਇੰਨ੍ਹਾਂ 3 ਗੇਂਦਬਾਜ਼ਾਂ 'ਤੇ ਲਗਾਇਆ ਬੈਨ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਉਨ੍ਹਾਂ 13 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸਦਾ ਗੇਂਦਬਾਜ਼ੀ ਆਕਸ਼ਨ ਜਾਂ ਤਾਂ ਜਾਂਚ ਅਧੀਨ ਵਿਚ ਹੈ ਜਾਂ ਜਿੰਨਾਂ 'ਤੇ ਆਈ. ਪੀ. ਐੱਲ. ਦੇ 2022 ਸੀਜ਼ਨ ਵਿਚ ਗੇਂਦਬਾਜ਼ੀ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਇੰਨ੍ਹਾਂ 13 ਖਿਡਾਰੀਆਂ ਵਿਚੋਂ ਤਿੰਨ ਖਿਡਾਰੀਆਂ ਮਨੀਸ਼ ਪਾਂਡੇ, ਕੇ. ਐੱਲ. ਸ੍ਰੀਜੀਤ (ਕਰਨਾਟਕ) ਅਤੇ ਇਸ਼ਾਕ ਜੱਗੀ (ਝਾਰਖੰਡ) ਦੇ ਗੇਂਦਬਾਜ਼ੀ ਕਰਨ 'ਤੇ ਪਾਬੰਦੀ ਲਗਾਈ ਗਈ ਹੈ।

PunjabKesari

ਇਹ ਖ਼ਬਰ ਪੜ੍ਹੋ- ਹਾਕੀ ਪ੍ਰੋ ਲੀਗ : ਭਾਰਤ ਨੇ ਦੱਖਣੀ ਅਫਰੀਕਾ ਨੂੰ 10-2 ਨਾਲ ਹਰਾਇਆ
ਜਦਕਿ ਦਰਸ਼ਨ ਕਾਲਕਾਂਡੇ (ਵਿਦਰਭ), ਵਿੱਕੀ ਓਸਤਵਾਲ (ਮਹਾਰਾਸ਼ਟਰ), ਅਪੂਰਵ ਵਾਨਖੇੜੇ (ਵਿਦਰਭ), ਧਰਮਿੰਦਰ ਸਿੰਘ ਜਡੇਜਾ (ਸੌਰਾਸ਼ਟਰ), ਸੁਦੀਪ ਚੈਟਰਜੀ (ਬੰਗਾਲ), ਰਵੀਕੁਮਾਰ ਸਮਰਥ (ਕਰਨਾਟਕ), ਅਰਪਿਤ ਗੁਲੇਰੀਆ (ਹਿਮਾਚਲ ਪ੍ਰਦੇਸ਼), ਜੈ ਬਿਸਤਾ (ਉੱਤਰਾਖੰਡ) ਅਤੇ ਅਜੀਮ ਕਾਜੀ (ਮਹਾਰਾਸ਼ਟਰ) ਸ਼ੱਕੀ ਗੇਂਦਬਾਜ਼ੀ ਦੇ ਲਈ ਨਿਗਰਾਨੀ ਸੂਚੀ ਵਿਚ ਹਨ। ਸ਼ੱਕੀ ਗੇਂਦਬਾਜ਼ੀ ਦੇ ਲਈ ਦੁਬਾਰਾ ਬੁਲਾਏ ਜਾਣ 'ਤੇ ਉਨ੍ਹਾਂ 'ਤੇ ਸੰਭਾਵਿਤ ਪਾਬੰਦੀ ਲੱਗ ਸਕਦੀ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News