ਵੱਡੀ ਖ਼ਬਰ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਨੇ ਦਿੱਤੀ ਮਨਜ਼ੂਰੀ

12/24/2020 4:46:33 PM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 2022 ਸੀਜ਼ਨ ਤੋਂ ਆਈ.ਪੀ.ਐਲ. ਵਿਚ 10 ਟੀਮਾਂ ਨੂੰ ਸ਼ਾਮਲ ਕਰਨ ਦੀ ਵੀਰਵਾਰ ਨੂੰ ਮਨਜੂਰੀ ਦੇ ਦਿੱਤੀ। ਬੀ.ਸੀ.ਸੀ.ਆਈ. ਦੀ ਵੀਰਵਾਰ ਨੂੰ ਅਹਿਮਦਾਬਾਦ ਵਿਚ ਆਪਣੀ 89ਵੀਂ ਸਾਲਾਨਾ ਆਮ ਬੈਠਕ ਦੌਰਾਨ ਆਈ.ਪੀ.ਐਲ. ਦੀਆਂ ਟੀਮਾਂ ਦੀ ਗਿਣਤੀ 2022 ਵਿਚ ਵਧਾ ਕੇ 10 ਕਰਨ ’ਤੇ ਸਿਧਾਂਤਕ ਰੂਪ ਨਾਲ ਸਹਿਮਤੀ ਬਣੀ। ਆਈ.ਪੀ.ਐਲ. ਸੰਚਾਲਨ ਪਰਿਸ਼ਦ ਨੂੰ ਇਸ ਬਾਰੇ ਵਿਚ ਕੰਮ ਕਰਨ ਲਈ ਕਿਹਾ ਗਿਆ ਹੈ। ਆਈ.ਪੀ.ਐਲ. ਵਿਚ ਫਿਲਹਾਲ 8 ਟੀਮਾਂ ਹਿੱਸਾ ਲੈਂਦੀਆਂ ਹਨ, ਜਿਨ੍ਹਾਂ ਵਿਚ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਸ, ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼, ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਈਟ ਰਾਈਡਰਜ਼, ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਸ਼ਾਮਲ ਹਨ। 

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੂੰ ਪੈਟਰਨਟੀ ਛੁੱਟੀ ਦੇਣ ’ਤੇ ਭੜਕੇ ਸੁਨੀਲ ਗਾਵਸਕਰ, ਮੈਨੇਜਮੈਂਟ ’ਤੇ ਚੁੱਕੇ ਸਵਾਲ

10 ਟੀਮਾਂ ਦੇ ਆਈ.ਪੀ.ਐਲ. ਵਿੱਚ 94 ਮੈਚਾਂ ਦਾ ਪ੍ਰਬੰਧ ਹੋਵੇਗਾ, ਜਿਸ ਲਈ ਲੱਗਭੱਗ ਢਾਈ ਮਹੀਨੇ ਦੀ ਜ਼ਰੂਰਤ ਹੋਵੇਗੀ, ਇਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿਚ ਕੈਲੰਡਰ ਬਦਲਾਅ ਹੋ ਸਕਦਾ ਹੈ। ਇਸ ਦੇ ਨਾਲ ਹੀ ਆਈ.ਪੀ.ਐਲ. ਦੀ ਪੂਰੀ ਮਿਆਦ ਲਈ ਸਿਖਰ ਵਿਦੇਸ਼ੀ ਖਿਡਾਰੀਆਂ ਦੀ ਉਪਲੱਬਧਤਾ ਯਕੀਨੀ ਕੀਤੀ ਜਾਣੀ ਚਾਹੀਦੀ ਹੈ। ਪ੍ਰਸਾਰਣ ਰਾਸ਼ੀ ਪ੍ਰਤੀ ਸਾਲ 60 ਮੈਚਾਂ ਦੇ ਹਿਸਾਬ ਨਾਲ ਹੈ, ਜਿਸ ਉੱਤੇ ਫਿਰ ਤੋਂ ਗੱਲਬਾਤ ਦੀ ਲੋੜ ਹੋਵੇਗੀ। ਫਿਲਹਾਲ ਸਟਾਰ ਇੰਡੀਆ 2018-2022 ਵਿਚਾਲੇ ਦੀ ਮਿਆਦ ਲਈ 16,347.50 ਕਰੋੜ ਰੁਪਏ ਦਾ ਭੁਗਤਾਨ ਕਰਦਾ ਹੈ ਅਤੇ ਇਹ ਪ੍ਰਤੀ ਸਾਲ 60 ਮੈਚਾਂ ਲਈ ਹੈ। 

ਇਹ ਵੀ ਪੜ੍ਹੋ: ਵਰਕ ਲੋਡ ਰਿਪੋਰਟ : ਦਹਾਕੇ ਦੇ ਸਭ ਤੋਂ ਬਿਜ਼ੀ ਪਲੇਅਰ ਰਹੇ ਵਿਰਾਟ ਕੋਹਲੀ, ਇੰਨੇ ਦਿਨ ਖੇਡੇ ਕ੍ਰਿਕਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News