BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ
Tuesday, Aug 31, 2021 - 08:30 PM (IST)
ਨਵੀਂ ਦਿੱਲੀ- ਆਈ. ਪੀ. ਐੱਲ. ਦੀ ਗਵਰਨਿੰਗ ਕੌਂਸਲ ਵਲੋਂ ਨਿਵਿਦਾ (ਟੈਂਡਰ) ਪ੍ਰਕਿਰਿਆ ਦੇ ਜਰੀਏ ਆਈ. ਪੀ. ਐੱਲ. 2022 ਸੀਜ਼ਨ ਨਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਦੇ ਲਈ ਪ੍ਰਸਤਾਵਿਤ ਨਵੀਆਂ ਦੋ ਟੀਮਾਂ 'ਚੋਂ ਇਕ ਦੇ ਸਵਾਮਿਤਵ ਤੇ ਸੰਚਾਲਨ ਦਾ ਅਧਿਕਾਰ ਹਾਸਲ ਕਰਨ ਦੇ ਲਈ ਬੋਲੀਆਂ ਲਈ ਅਰਜ਼ੀਆਂ ਮੰਗੀਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਸਦੀ ਪੁਸ਼ਟੀ ਕੀਤੀ ਹੈ। ਬੀ. ਸੀ. ਸੀ. ਆਈ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੋਈ ਵੀ ਕੰਪਨੀ 10 ਲੱਖ ਰੁਪਏ ਦੇ ਕੇ ਬੋਲੀ ਸੰਬੰਧੀ ਦਸਤਾਵੇਜ਼ ਖਰੀਦ ਸਕਦੀ ਹੈ। ਬੋਲੀ ਲਗਾਉਣ ਦੇ ਲਈ ਅਰਜ਼ੀ ਦੀ ਆਖਰੀ ਤਾਰੀਖ ਪੰਜ ਅਕਤੂਬਰ ਹੈ।
ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ
ਅਰਜ਼ੀ ਸਬੰਧੀ ਜਾਣਕਾਰੀ ਦੇ ਲਈ ਸਾਰੀਆਂ ਪਾਰਟੀਆਂ ਆਈ. ਟੀ. ਟੀ. ਆਈ. ਪੀ. ਐੱਲ. 2021 ਬੀ. ਸੀ. ਸੀ. ਆਈ. ਟੀ. ਵੀ. 'ਤੇ ਈਮੇਲ ਕਰ ਸਕਦੀਆਂ ਹਨ। ਬੋਲੀ ਲਗਾਉਣ ਦੇ ਲਈ ਅਰਜ਼ੀ ਦੇਣੀ ਜ਼ਰੂਰੀ ਹੈ। ਅਰਜ਼ੀ ਵਿਚ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਅਤੇ ਉਸ 'ਚ ਨਿਰਧਾਰਤ ਹੋਰ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਲੋਕ ਹੀ ਬੋਲੀ ਲਗਾਉਣ ਦੇ ਲਈ ਯੋਗ ਹੋਣਗੇ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੇਵਲ ਅਰਜ਼ੀ ਨਾਲ ਕੋਈ ਵਿਅਕਤੀ ਬੋਲੀ ਲਗਾਉਣ ਦਾ ਹੱਕਦਾਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਦੇ ਕੋਲ ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਪੱਧਰ 'ਤੇ ਕਿਸੇ ਵੀ ਤਰੀਕੇ ਨਾਲ ਬੋਲੀ ਪ੍ਰਕਿਰਿਆ ਨੂੰ ਰੱਦ ਜਾਂ ਸੰਸ਼ੋਧਿਤ ਕਰਨ ਦਾ ਅਧਿਕਾਰ ਸੁਰੱਖਿਅਤ ਹੈ ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।