BCCI ਦੀ ਏ.ਜੀ.ਐੱਮ. ''ਚ ਭਾਰਤੀ ਟੀਮ ਦੇ ਦੱਖਣੀ ਅਫ਼ਰੀਕਾ ਦੌਰੇ ''ਤੇ ਹੋਵੇਗਾ ਫ਼ੈਸਲਾ

Friday, Dec 03, 2021 - 03:03 PM (IST)

BCCI ਦੀ ਏ.ਜੀ.ਐੱਮ. ''ਚ ਭਾਰਤੀ ਟੀਮ ਦੇ ਦੱਖਣੀ ਅਫ਼ਰੀਕਾ ਦੌਰੇ ''ਤੇ ਹੋਵੇਗਾ ਫ਼ੈਸਲਾ

ਕੋਲਕਾਤਾ (ਭਾਸ਼ਾ)- ਬੀ.ਸੀ.ਸੀ.ਆਈ. ਦੀ ਆਮ ਸਭਾ ਦੀ 90ਵੀਂ ਸਾਲਾਨਾ ਮੀਟਿੰਗ (ਏ.ਜੀ.ਐੱਮ.) ਦੌਰਾਨ ਸ਼ਨੀਵਾਰ ਨੂੰ ਇੱਥੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਪ੍ਰਸਾਰ ਦਰਮਿਆਨ ਭਾਰਤੀ ਕ੍ਰਿਕਟ ਟੀਮ ਦੇ ਆਗਾਮੀ ਦੱਖਣੀ ਅਫ਼ਰੀਕਾ ਦੌਰੇ ਬਾਰੇ ਫੈਸਲਾ ਲਿਆ ਜਾਵੇਗਾ। ਮੀਟਿੰਗ ਦੇ 24 ਬਿੰਦੂਆਂ ਦੇ ਏਜੰਡੇ ਵਿਚ ਭਵਿੱਖ ਦੇ ਦੌਰੇ ਦੇ ਪ੍ਰੋਗਰਾਮ ਬਾਰੇ ਅਪਡੇਟ ਵੀ ਸ਼ਾਮਲ ਹੈ, ਜਿਸ ਵਿਚ ਇਸ 'ਤੇ ਚਰਚਾ ਕੀਤੀ ਜਾਵੇਗੀ। ਕਿਹਾ ਜਾਂਦਾ ਹੈ ਕਿ ਓਮੀਕਰੋਨ ਡੈਲਟਾ ਵੇਰੀਐਂਟ ਨਾਲੋਂ ਤੇਜ਼ੀ ਨਾਲ ਫੈਲਦਾ ਹੈ। ਭਾਰਤ ਸਮੇਤ ਦੁਨੀਆ ਭਰ ਵਿਚ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਓਮੀਕਰੋਨ ਦਾ ਪਹਿਲਾ ਮਾਮਲਾ ਬੀਤੇ ਦਿਨੀਂ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ। ਭਾਰਤੀ ਟੀਮ 9 ਦਸੰਬਰ ਨੂੰ ਜੋਹਾਨਸਬਰਗ ਲਈ ਰਵਾਨਾ ਹੋਣੀ ਹੈ ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਦੌਰਾ ਹੋਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ : ਇਸ਼ਾਂਤ ਸ਼ਰਮਾ, ਰਵਿੰਦਰ ਜਡੇਜਾ, ਅਜਿੰਕਿਆ ਰਹਾਣੇ ਸੱਟ ਕਾਰਨ ਦੂਜੇ ਟੈਸਟ ਮੈਚ 'ਚੋਂ ਹੋਏ ਬਾਹਰ

ਭਾਰਤੀ ਟੀਮ ਨੂੰ 7 ਹਫ਼ਤਿਆਂ ਦੇ ਦੌਰੇ 'ਤੇ ਤਿੰਨ ਟੈਸਟ, ਤਿੰਨ ਵਨਡੇ ਅਤੇ ਚਾਰ ਟੀ-20 ਮੈਚ ਖੇਡਣੇ ਹਨ। ਇਹ ਸੀਰੀਜ਼  ਮੀਟਿੰਗ ਦੇ ਅਧਿਕਾਰਤ ਏਜੰਡੇ ਵਿਚ ਨਹੀਂ ਹੈ ਪਰ ਭਵਿੱਖ ਦੇ ਦੌਰੇ ਦੇ ਪ੍ਰੋਗਰਾਮ 'ਤੇ ਗੱਲਬਾਤ ਦੌਰਾਨ ਇਸ 'ਤੇ ਚਰਚਾ ਕੀਤੀ ਜਾ ਸਕਦੀ ਹੈ। ਇੰਗਲੈਂਡ ਦੌਰੇ 'ਤੇ ਸਤੰਬਰ 'ਚ ਭਾਰਤੀ ਟੀਮ ਟੈਸਟ ਸੀਰੀਜ਼ ਵਿਚ 2.1 ਨਾਲ ਅੱਗੇ ਸੀ ਪਰ ਟੀਮ ਬਬਲ 'ਚ ਕੋਰੋਨਾ ਮਾਮਲੇ ਤੋਂ ਬਾਅਦ ਆਖਰੀ ਟੈਸਟ ਨਹੀਂ ਖੇਡਿਆ, ਜੋ ਹੁਣ ਜੁਲਾਈ 2022 'ਚ ਹੋਵੇਗਾ। ਇਸ ਸਮੇਂ ਭਾਰਤ ਏ ਟੀਮ ਦੱਖਣੀ ਅਫਰੀਕਾ 'ਚ ਹੀ ਹੈ ਅਤੇ ਉਸ ਨੂੰ ਵਾਪਸ ਨਹੀਂ ਬੁਲਾਇਆ ਗਿਆ ਹੈ। ਆਪਣਾ 100ਵਾਂ ਟੈਸਟ ਖੇਡਣ ਦੀ ਦਹਿਲੀਜ਼ 'ਤੇ ਖੜ੍ਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮੁੱਦੇ 'ਤੇ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਸੀ ਕਿ ਟੀਮ ਪ੍ਰਬੰਧਕੀ ਬੋਰਡ ਦੇ ਸੰਪਰਕ ਵਿਚ ਹੈ ਅਤੇ ਕੁਝ ਦਿਨਾਂ ਵਿਚ ਤਸਵੀਰ ਸਪੱਸ਼ਟ ਹੋ ਜਾਵੇਗੀ। ਏ.ਜੀ.ਐੱਮ. ਵਿਚ ਆਈ.ਪੀ.ਐੱਲ. ਦੀ ਮੈਗਾ ਨਿਲਾਮੀ ਦੀਆਂ ਤਾਰੀਖਾਂ ਦਾ ਐਲਾਨ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਮੀਟਿੰਗ 'ਚ ਟੀ-20 ਵਿਸ਼ਵ ਕੱਪ 'ਚ ਭਾਰਤ ਦੇ ਖ਼ਰਾਬ ਪ੍ਰਦਰਸ਼ਨ 'ਤੇ ਵੀ ਚਰਚਾ ਕੀਤੀ ਜਾਵੇਗੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News