BCCI ਨੇ ਸਾਲਾਨਾ ਆਮ ਮੀਟਿੰਗ 'ਚ ਲਿਆ ਵੱਡਾ ਫੈਸਲਾ, ਵੱਧ ਸਕਦਾ ਹੈ ਗਾਂਗੁਲੀ ਦਾ ਕਾਰਜਕਾਲ

12/01/2019 3:54:50 PM

ਸਪੋਰਟਸ ਡੈਸਕ— ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਬੀ. ਸੀ. ਸੀ. ਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਐਤਵਾਰ ਨੂੰ ਉਸ ਦੇ ਅਧਿਕਾਰੀਆਂ ਦੇ ਕਾਰਜਕਾਲ ਨੂੰ ਸੀਮਿਤ ਕਰਨ ਵਾਲੇ ਸੁਪਰੀਮ ਕੋਰਟ ਦੁਆਰਾ ਮਨਜ਼ੂਰ ਪ੍ਰਬੰਧਕੀ ਸੁਧਾਰਾਂ 'ਚ ਢਿਲਾਈ ਦੇਣ ਦਾ ਫੈਸਲਾ ਕੀਤਾ। ਬੀ. ਸੀ. ਸੀ. ਆਈ ਨੇ ਇਸ ਤਰ੍ਹਾਂ ਸਾਬਕਾ ਭਾਰਤੀ ਕਪਤਾਨ ਗਾਂਗੁਲੀ ਦੇ 9 ਮਹੀਨੇ ਦੇ ਕਾਰਜਕਾਲ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ ਕਰਨ ਦੀ ਕੋਸ਼ਿਸ਼ ਕੀਤੀ।

PunjabKesari

ਬੀ. ਸੀ. ਸੀ. ਆਈ. ਦੀ 88ਵੀਂ ਸਾਲਾਨਾ ਆਮ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਅਤੇ ਇਸ ਨੂੰ ਲਾਗੂ ਕਰਨ ਲਈ ਸੁਪਰੀਮ ਕੋਰਟ ਦੀ ਮਨਜ਼ੂਰੀ ਦੀ ਜ਼ਰੂਰਤ ਪਵੇਗੀ। ਇਕ ਉੱਚ ਅਧਿਕਾਰੀ ਨੇ ਦੱਸਿਆ, 'ਸਾਰੇ ਪ੍ਰਸਤਾਵਿਤ ਸੋਧਾਂ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਹੁਣ ਇਨ੍ਹਾਂ ਨੂੰ ਸੁਪਰੀਮ ਕੋਰਟ ਦੇ ਕੋਲ ਭੇਜਿਆ ਜਾਵੇਗਾ।

PunjabKesari

ਮੌਜੂਦਾ ਸੰਵਿਧਾਨ ਮੁਤਾਬਕ ਜੇਕਰ ਕਿਸੇ ਅਧਿਕਾਰੀ ਨੇ ਬੀ. ਸੀ. ਸੀ. ਆਈ. ਜਾਂ ਰਾਜ ਸੰਘ 'ਚ ਮਿਲਾ ਕੇ ਤਿੰਨ ਸਾਲ ਦੇ 2 ਕਾਰਜਕਾਲ ਪੂਰੇ ਕਰ ਲਏ ਹੋਣ ਤਾਂ ਉਸ ਨੂੰ ਤਿੰਨ ਸਾਲ ਦੀ ਲਾਜ਼ਮੀ ਬ੍ਰੇਕ ਲੈਣੀ ਹੋਵੇਗੀ। ਗਾਂਗੁਲੀ ਨੇ 23 ਅਕਤੂਬਰ ਨੂੰ ਬੀ. ਸੀ. ਸੀ. ਆਈ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਨੂੰ ਅਗਲੇ ਸਾਲ ਅਹੁਦਾ ਛੱਡਣਾ ਹੋਵੇਗਾ ਪਰ ਛੂਟ ਦਿੱਤੇ ਜਾਣ ਤੋਂ ਬਾਅਦ ਉਹ 2024 ਤੱਕ ਅਹੁਦੇ 'ਤੇ ਬਣੇ ਰਹਿ ਸਕਦੇ ਹਨ।

PunjabKesari


Related News