BCCI ਅਧਿਕਾਰੀ ਤੇ ਯੌਨ ਸ਼ੋਸ਼ਣ ਦੇ ਦੋਸ਼ ,COA ਚੀਫ ਵਿਨੋਦ ਰਾਏ ਵੀ ਨਿਸ਼ਨੇ 'ਤੇ

Saturday, Sep 15, 2018 - 03:28 PM (IST)

 

ਨਵੀਂ ਦਿੱਲੀ—ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ (ਬੀ.ਸੀ.ਸੀ.ਆਈ) 'ਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਬੋਰਡ ਦੇ ਇਕ ਸੀਨੀਅਰ ਅਧਿਕਾਰੀ 'ਤੇ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਬੀ.ਸੀ.ਸੀ.ਆਈ 'ਚ ਭ੍ਰਿਸ਼ਟਾਚਾਰ ਅਤੇ ਰਾਜਨੀਤੀ ਵਰਗੇ ਮੁੱਦੇ ਦੇ ਖਿਲਾਫ ਲੜਨ ਵਾਲੇ ਆਦਿਤਿਆ ਕੁਮਾਰ ਨੇ ਕੀਤਾ ਹੈ। ਕ੍ਰਿਕਟ ਐਸੋਸੀਏਸ਼ਨ ਆਫ ਬਿਹਾਰ ਦੇ ਸਚਿਨ ਅਦਿਤਿਆ ਵਰਮਾ ਨੇ ਸੁਪਰੀਮ ਕੋਰਟ ਦੁਆਰਾ ਸੰਗਠਨ ਕਮੇਟੀ ਆਫ ਐਡਮਨਿਸਟ੍ਰੇਸ਼ਨ (ਸੀ.ਓ.ਏ) ਚੀਫ ਵਿਨੋਦ ਰਾਏ ਨੂੰ ਪੱਤਰ ਵੀ ਲਿਖਿਆ ਸੀ।  

ਡੀ.ਐੱਨ.ਏ. ਇੰਡੀਆ ਦੀ ਰਿਪੋਰਟ ਦੀ ਮੰਨੀਏ ਤਾਂ ਆਦਿਤਿਆ ਕੁਮਾਰ ਦੇ ਉਸ ਪੱਤਰ 'ਚ ਵਿਨੋਦ ਰਾਏ ਦੀ ਵੀ ਖੂਬ ਆਲੋਚਨਾ ਕੀਤੀ ਗਈ ਹੈ। ਪੱਤਰ 'ਚ ਲਿੱਖਿਆ ਹੈ ਕਿ ਬੀ.ਸੀ.ਸੀ.ਆਈ ਦੀ ਇਕ ਮਹਿਲਾ ਕਰਮਚਾਰੀ ਦੇ ਯੌਨ ਸ਼ੋਸ਼ਣ ਦੇ ਮੁੱਦੇ 'ਤੇ ਵਿਨੋਦ ਰਾਏ ਚੁੱਪ ਰਹੇ। ਹਾਲਾਂਕਿ ਪੱਤਰ 'ਚ ਕਦੀ ਵੀ ਦੋਸ਼ੀ ਦਾ ਨਾਂ ਜਾਹਿਰ ਨਹੀਂ ਕੀਤਾ ਗਿਆ।ਸੁਪਰੀਮ ਕੋਰਟ ਨੇ ਭਾਰਤ 'ਚ ਯੌਨ ਸ਼ੋਸ਼ਣ ਮਾਮਲਿਆਂ ਦੀ ਜਾਂਚ ਲਈ ਵਿਸ਼ਾਖਾ ਗਾਈਡਲਾਇੰਸ ਬਣਾਈ ਹੈ। ਪਰ ਵਿਨੋਦ ਰਾਏ ਨੇ ਸਾਰੇ ਮਾਮਲਿਆਂ ਦੀ ਜਾਣਕਾਰੀ ਹੁੰਦੇ ਹੋਏ ਵੀ ਜਾਂਚ ਨਹੀਂ ਕਰਵਾਈ। ਪੱਤਰ 'ਚ ਹੋਰ ਵੀ ਕਈ ਗੰਭੀਰ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਆਦਿਤਿਆ ਵਰਮਾ ਦੇ ਬੇਟੇ 'ਤੇ ਬੀ.ਸੀ.ਸੀ.ਆਈ ਨੇ  ਕ੍ਰਿਕਟ ਖੇਡਣ ਤੇ ਵੀ ਬੈਨ ਲਗਾ ਦਿੱਤਾ ਗਿਆ ਹੈ।


Related News