BCCI ਦੀ ICC ਨੂੰ ਚਿਤਾਵਨੀ, ਕਿਹਾ- ਸਾਡੇ ਮਾਮਲਿਆਂ ''ਚ ਦਖਲ ਨਾ ਦਿਓ

10/18/2019 12:14:46 PM

ਸਪੋਰਟਸ ਡੈਸਕ— ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ.ਏ.) ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੂੰ ਕਿਹਾ ਹੈ ਕਿ ਹਾਲ ਹੀ 'ਚ ਦੁਬਈ 'ਚ ਹੋਈ ਆਈ. ਸੀ. ਸੀ. ਬੋਰਡ ਦੀ ਬੈਠਕ 'ਚ ਲਏ ਗਏ ਫੈਸਲਿਆਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨਹੀਂ ਮੰਨੇਗਾ ਕਿਉਂਕਿ ਅਮਿਤਾਭ ਚੌਧਰੀ ਭਾਰਤ ਦੇ ਅਧਿਕਾਰਤ ਪ੍ਰਤੀਨਿਧੀ ਨਹੀਂ ਹਨ।  ਬੀ. ਸੀ. ਸੀ. ਆਈ. ਅਮਿਤਾਭ ਚੌਧਰੀ ਵੱਲੋਂ ਬੀ. ਸੀ. ਸੀ. ਆਈ. ਦੇ ਅਣਅਧਿਕਾਰਤ ਅਧਿਕਾਰੀ ਦੇ ਤੌਰ ਤੇ ਲਏ ਗਏ ਕਿਸੇ ਵੀ ਫੈਸਲੇ ਨੂੰ ਨਹੀਂ ਮੰਨਦਾ ਅਤੇ ਨਾ ਹੀ ਅਜਿਹੇ ਫੈਸਲਿਆਂ ਨੂੰ ਮੰਨਣ ਲਈ ਮਜਬੂਰ ਨਹੀਂ ਹੈ। ਸੀ. ਓ. ਏ. ਨੇ ਸਖਤ ਸ਼ਬਦਾਂ 'ਚ ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਮਨੂ ਸਾਹਨੀ ਨੂੰ ਲਿਖੀ ਚਿੱਠੀ 'ਚ ਉਪਰੋਕਤ ਗੱਲ ਕਹੀ ਹੈ।

ਚੌਧਰੀ ਨੂੰ ਸੀ. ਓ. ਏ. ਨੇ ਆਈ. ਸੀ. ਸੀ. ਦੀ ਬੈਠਕ 'ਚ ਹਿੱਸਾ ਲੈਣ ਤੋਂ ਰੋਕਿਆ ਸੀ ਪਰ ਉਨ੍ਹਾਂ ਨੇ ਸ਼ਸ਼ਾਂਕ ਮਨੋਹਰ ਦੀ ਪ੍ਰਧਾਨਗੀ ਵਾਲੇ ਆਈ. ਸੀ. ਸੀ. ਦੇ ਸੱਦੇ 'ਤੇ ਨੀਤੀਗਤ ਫੈਸਲਿਆਂ ਲਈ ਵੋਟਿੰਗ 'ਚ ਹਿੱਸਾ ਲਿਆ। ਇਸ ਬੈਠਕ 'ਚ ਆਈ. ਸੀ. ਸੀ. ਬੋਰਡ ਨੇ ਅਗਲੇ ਅੱਠ ਸਾਲ ਦੇ ਚੱਕਰ ਲਈ ਦੋ ਟੀ-20 ਵਿਸ਼ਵ ਕੱਪ ਅਤੇ 50 ਓਵਰਾਂ ਦੇ ਦੋ ਵਿਸ਼ਵ ਕੱਪ ਦੇ ਇਲਾਵਾ ਵਾਧੂ ਵਿਸ਼ਵ ਪੱਧਰੀ ਟੂਰਨਾਮੈਂਟ (50 ਓਵਰਾਂ ਦੇ ਫਾਰਮੈਂਟ 'ਚ 6 ਦੇਸ਼ਾਂ ਦਾ ਟੂਰਨਾਮੈਂਟ) ਨੂੰ ਮਨਜ਼ੂਰੀ ਦਿੱਤੀ ਸੀ। ਮੈਂਬਰਾਂ ਨੇ ਹਰ ਤਿੰਨ ਸਾਲ 'ਚ ਵਨ-ਡੇ ਵਰਲਡ ਕੱਪ ਕਰਾਉਣ ਦਾ ਪ੍ਰਸਤਾਵ ਖਾਰਜ ਕਰ ਦਿੱਤਾ ਸੀ।
PunjabKesari
ਮੀਡੀਆ ਰਿਪੋਰਟਸ ਦੇ ਮੁਤਾਬਕ ਮਨੂ ਸਾਹਨੀ ਨੂੰ ਸੀ. ਓ. ਏ. ਨੇ ਸਖਤ ਸ਼ਬਦਾਂ 'ਚ ਕਿਹਾ ਕਿ ਉਹ ਬੀ. ਸੀ. ਸੀ. ਆਈ. ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਨਾ ਦੇਵੇ। ਸਾਹਨੀ ਨੇ 14 ਅਕਤੂਬਰ ਨੂੰ ਚਿੱਠੀ ਲਿਖ ਕੇ ਸੀ. ਓ. ਏ. ਨੂੰ ਕਿਹਾ ਸੀ ਕਿ ਆਈ. ਸੀ. ਸੀ. ਦੇ ਲੀਗ ਸੈੱਲ ਨੇ ਬੋਰਡ ਮੀਟਿੰਗ 'ਚ ਚੌਧਰੀ ਦੇ ਸ਼ਾਮਲ ਹੋਣ ਦੀ ਜਾਂਚ ਕੀਤੀ ਹੈ। ਸੀ. ਓ. ਏ. ਦੀ ਚਿੱਠੀ 'ਚ ਅੱਗੇ ਕਿਹਾ, ''ਬੀ. ਸੀ. ਸੀ. ਆਈ. ਦੇ  ਆਪਣੇ ਪ੍ਰਤੀਨਿਧੀ ਨੂੰ ਚੁਣਨ ਦੇ ਅਧਿਕਾਰ 'ਚ ਆਈ. ਸੀ. ਸੀ. ਕਿਸੇ ਤਰ੍ਹਾਂ ਦਾ ਦਖਲ ਦੇਣ ਦਾ ਦਾਅਵਾ ਨਹੀਂ ਕਰ ਸਕਦੀ। ਕਿਰਪਾ ਕਰਕੇ ਧਿਆਨ ਦੇਵੋ ਕਿ ਆਈ. ਸੀ. ਸੀ. ਦਾ ਇਕ ਮੈਂਬਰ ਰਾਸ਼ਟਰ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਦੇਣਾ ਨਾਜਾਇਜ਼ ਅਤੇ ਗੈਰ ਜ਼ਰੂਰੀ ਹੈ।''


Tarsem Singh

Content Editor

Related News