ਤਮੀਮ ਇਕਬਾਲ ਤੋਂ ਬਾਅਦ ਹੁਣ ਇਹ ਸਟਾਰ ਖਿਡਾਰੀ ਭਾਰਤੀ ਦੌਰੇ ਤੋਂ ਹੋ ਸਕਦਾ ਹੈ ਬਾਹਰ

10/29/2019 11:29:56 AM

ਸਪੋਰਟਸ ਡੈਸਕ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ) ਦੀ ਸ਼ਰਤਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਕਾਰਨ ਦੱਸੋ ਨੋਟਿਸ ਦਾ ਸਾਹਮਣਾ ਕਰ ਰਹੇ ਹਰਫਨਮੌਲਾ ਬੰਗਲਾਦੇਸ਼ੀ ਖਿਡਾਰੀ ਸ਼ਾਕਿਬ ਅੱਲ ਹਸਨ ਦਾ ਭਾਰਤ ਦੌਰੇ 'ਤੇ ਜਾਣਾ ਤੈਅ ਨਹੀਂ ਲਗ ਰਿਹਾ ਹੈ। ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ, ਜਦੋਂ ਤੋਂ ਸ਼ਾਕਿਬ ਨੂੰ ਕਾਰਨ ਦੱਸੋ ਨੋਟਿਸ ਮਿਲਿਆ ਹੈ, ਉਦੋਂ ਤੋਂ ਹੀ ਉਨ੍ਹਾਂ ਨੇ ਟੀਮ ਦੇ ਅਭਿਆਸ ਸੈਸ਼ਨ 'ਚ ਭਾਗ ਨਹੀਂ ਲਿਆ ਹੈ। ਬੀ. ਸੀ. ਬੀ. ਦੇ ਪ੍ਰਧਾਨ ਨਜਮੁਲ ਹਸਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਸ਼ਾਕਿਬ ਨੇ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

PunjabKesari

ਹਸਨ ਨੇ ਹੁਣ ਅਜਿਹੇ ਸੰਕੇਤ ਦਿੱਤੇ ਹਨ ਕਿ ਸ਼ਾਕਿਬ ਭਾਰਤ ਦੌਰੇ ਤੋਂ ਬਾਹਰ ਰਹਿ ਸਕਦੇ ਹਨ। ਹਸਨ ਨੇ ਬੰਗਲਾਦੇਸ਼ ਦੇ ਇੱਕ ਪ੍ਰਮੁੱਖ ਅਖਬਾਰ ਪ੍ਰੋਥੋਮ ਆਲੋ ਤੋਂ ਕਿਹਾ, ਕਿ ਟੀਮ ਬੁੱਧਾਵਾਰ ਨੂੰ ਭਾਰਤ ਦੌਰੇ ਲਈ ਰਵਾਨਾ ਹੋਵੇਗੀ ਅਤੇ ਕੁਝ ਖਿਡਾਰੀ, ਖਾਸ ਕਰ ਸ਼ਾਕਿਬ ਇਸ ਦੌਰੇ ਤੋਂ ਬਾਹਰ ਰਹਿ ਸਕਦੇ ਹਨ।

ਹਸਨ ਨੇ ਕਿਹਾ, ਮੈਨੂੰ ਵਿਸ਼ਵਾਸ ਹੈ ਕਿ ਉਹ (ਖਿਡਾਰੀ) ਨਹੀਂ ਜਾਣਗੇ ਅਤੇ ਉਹ ਇਸ ਬਾਰੇ 'ਚ ਸਾਨੂੰ ਤਦ ਦੱਸਣਗੇ ਜਦੋਂ ਸਾਡੇ ਕੋਲ ਇਸ ਨੂੰ ਕਰਨ ਨੂੰ ਲੈ ਕੇ ਕੁਝ ਨਹੀਂ ਹੋਵੇਗਾ। ਮੈਨੂੰ ਨਹੀਂ ਪਤਾ। ਮੈਂ ਅੱਜ ਸ਼ਾਕਿਬ ਨਾਲ ਗੱਲ ਕੀਤੀ ਹੈ। ਵੇਖਦੇ ਹਾਂ ਉਹ ਕੀ ਕਹਿੰਦਾ ਹੈ। ਇਹ ਦੂੱਜਿਆਂ ਲਈ ਵੀ ਹੋ ਸਕਦਾ ਹੈ, ਪਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਉਹ ਨਹੀਂ ਜਾਣਗੇ।

PunjabKesari

ਸ਼ਾਕਿਬ ਹਾਲ ਹੀ 'ਚ ਇਕ ਅੰਬੈਸਡਰ ਦੇ ਰੂਪ 'ਚ ਗਰਾਮੀਨ ਫੋਨ ਕੰਪਨੀ ਨਾਲ ਜੁੜੇ ਸਨ ਅਤੇ ਬੀ. ਸੀ. ਬੀ. ਦੇ ਖਿਡਾਰੀਆਂ ਨਾਲ ਹੋਏ ਕਰਾਰ ਮੁਤਾਬਕ, ਰਾਸ਼ਟਰੀ ਕਰਾਰ ਦੇ ਤਹਿਤ ਆਉਣ ਵਾਲੇ ਕ੍ਰਿਕਟਰ ਟੈਲੀਕਾਮ ਕੰਪਨੀ ਨਾਲ ਨਹੀਂ ਜੁੜ ਸਕਦੇ। ਬੋਰਡ ਸ਼ਾਕਿਬ ਦੇ ਇਸ ਕਦਮ ਤੋਂ ਬੇਹੱਦ ਨਰਾਜ਼ ਹੈ ਅਤੇ ਉਨ੍ਹਾਂ ਨੇ ਇਸ ਦੇ ਲਈ ਸ਼ਾਕਿਬ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ।


Related News