BCB ਪ੍ਰਮੁੱਖ ਨੂੰ ਖਿਡਾਰੀਆਂ ਦੀ ਹੜਤਾਲ ਪਿੱਛੇ ਸਾਜਿਸ਼ ਦਾ ਖਦਸ਼ਾ ਪਰ ਭਾਰਤ ਦੌਰਾ ਹੋਣ ਦੀ ਉਮੀਦ

10/23/2019 12:03:24 AM

ਢਾਕਾ— ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮੁਲ ਹਸਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰੀ ਟੀਮ ਦੇ ਖਿਡਾਰੀਆਂ ਦੀ ਬੇਮਿਸਾਲ ਹੜਤਾਲ ਦੇ ਪਿੱਛੇ ਕੋਈ ਸਾਜਿਸ਼ ਨਜ਼ਰ ਆ ਰਹੀ ਹੈ ਪਰ ਉਮੀਦ ਹੈ ਕਿ ਆਗਾਮੀ ਭਾਰਤ ਦੌਰਾ ਨਿਰਾਧਰਤ ਸਮੇਂ ਅਨੁਸਾਰ ਹੋਵੇਗਾ। ਹਸਨ ਨੇ ਕਿਹਾ ਕਿ ਉਮੀਦ ਹੈ ਕਿ ਕੈਂਪ ਲੱਗੇਗਾ। ਭਾਰਤ ਦਾ ਦੌਰਾ ਹੋਵੇਗਾ। ਮੇਰਾ ਮੰਨਣਾ ਹੈ ਕਿ ਸਾਰੇ ਖਿਡਾਰੀ ਖੇਡਣਾ ਚਾਹੁੰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਉਹ ਪੰਜ ਹਜ਼ਾਰ ਟਕੇ ਦੇ ਲਈ ਦੇਸ਼ ਦਾ ਨਾਂ ਖਰਾਬ ਕਰਨਗੇ ਪਰ ਦੇਖਦੇ ਹਾਂ ਕੀ ਹੁੰਦਾ ਹੈ। ਖਿਡਾਰੀਆਂ ਦੀ ਇਸ ਹੜਤਾਲ ਨਾਲ ਟੀਮ ਆਗਾਮੀ ਭਾਰਤ ਦੌਰਾ ਪ੍ਰਭਾਵਿਤ ਹੋ ਸਕਦਾ ਹੈ ਜੋ ਨਵੰਬਰ ਤੋਂ ਸ਼ੁਰੂ ਹੋਣਾ ਹੈ। ਟੈਸਟ ਤੇ ਟੀ-20 ਦੇ ਕਪਤਾਨ ਸ਼ਾਕਿਬ ਅਲ ਹਸਨ, ਮਹਮੁਦੂਲਾਹ ਤੇ ਮੁਸ਼ਫਿਕੁਰ ਰਹੀਮ ਸਮੇਂ ਦੇਸ਼ ਦੇ ਚੋਟੀ ਕ੍ਰਿਕਟਰਾਂ ਨੇ ਸੋਮਵਾਰ ਨੂੰ ਤਨਖਾਹ ਵਧਾਉਣ ਦੇ ਨਾਲ ਕਈ ਹੋਰ ਮੰਗਾਂ ਨੂੰ ਲੈ ਕੇ ਕ੍ਰਿਕਟ ਨਾਲ ਜੁੜੀ ਕਿਸੇ ਵੀ ਗਤੀਵਿਧੀ 'ਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਮਾਮਲੇ 'ਤੇ ਬੀ. ਸੀ. ਬੀ. ਨਿਰਦੇਸ਼ਕ ਦੇ ਨਾਲ ਐਮਰਜੈਂਸੀ ਬੈਠਕ ਤੋਂ ਬਾਅਦ ਹਸਨ ਨੇ ਕਿਹਾ ਕਿ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਜਿਸ਼ ਦੇ ਪਿੱਛੇ ਕੌਣ ਹੈ।


Gurdeep Singh

Content Editor

Related News