ਪਾਕਿਸਤਾਨ ਦੌਰ ’ਚੋਂ ਬਾਵੂਮਾ ਬਾਹਰ
Tuesday, Sep 23, 2025 - 04:09 PM (IST)

ਜੋਹਾਨਸਬਰਗ– ਦੱਖਣੀ ਅਫਰੀਕਾ ਦੇ ਵਿਕਟਕੀਪਰ-ਬੱਲੇਬਾਜ਼ ਕਵਿੰਟਨ ਡੀ ਕੌਕ ਨੇ ਸੀਮਤ ਓਵਰਾਂ ਤੋਂ ਸੰਨਿਆਸ ਲੈਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ, ਜਿਸ ਤੋਂ ਬਾਅਦ ਸੋਮਵਾਰ ਨੂੰ ਉਸ ਨੂੰ ਪਾਕਿਸਤਾਨ ਦੌਰੇ ਲਈ ਇਸ ਰੂਪ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਦੱਖਣੀ ਅਫਰੀਕਾ ਨੂੰ ਹਾਲਾਂਕਿ ਕਪਤਾਨ ਬਾਵੂਮਾ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ ਜਿਹੜਾ ਪਿੰਡਲੀ ਵਿਚ ਖਿਚਾਅ ਕਾਰਨ ਟੈਸਟ ਲੜੀ ਵਿਚੋਂ ਬਾਹਰ ਹੋ ਗਿਆ।
ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਗੁਰਜ ਹਾਸਲ ਕਰਨ ਤੋਂ ਬਾਅਦ ਦੱਖਣੀ ਅਫਰੀਕਾ 12 ਤੋਂ 24 ਅਕੂਤਬਰ ਤੱਕ ਲਾਹੌਰ ਤੇ ਰਾਵਲਪਿੰਡੀ ਵਿਚ ਦੋ ਟੈਸਟ ਮੈਚਾਂ ਦੀ ਲੜੀ ਨਾਲ ਇਸ ਨਵੇਂ ਸੈਸ਼ਨ ਦਾ ਆਗਾਜ਼ ਕਰੇਗਾ।