ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ ''ਚ ਸ਼ਾਮਲ ਹੋਇਆ ਇਹ ਬੱਲੇਬਾਜ਼

Friday, Aug 20, 2021 - 08:18 PM (IST)

ਲੀਡਸ- ਦੁਨੀਆ ਦੇ ਨੰਬਰ ਇਕ ਟੀ-20 ਬੱਲੇਬਾਜ਼ ਡੇਵਿਡ ਮਲਾਨ ਨੂੰ ਭਾਰਤ ਦੇ ਵਿਰੁੱਧ ਤੀਜੇ ਟੈਸਟ ਦੇ ਲਈ ਇੰਗਲੈਂਡ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਸ਼ਾਕਿਬ ਮਹਿਮੂਦ ਅਤੇ ਆਲਰਾਊਂਡਰ ਮੋਈਨ ਅਲੀ ਨੂੰ ਦੂਜੇ ਟੈਸਟ ਤੋਂ ਪਹਿਲਾਂ ਟੀਮ ਵਿਚ ਜਗ੍ਹਾ ਦਿੱਤੀ ਸੀ, ਹਾਲਾਂਕਿ ਕੇਵਲ ਮੋਈਨ ਅਲੀ ਨੂੰ ਹੀ ਪਲੇਇੰਗ ਇਲੈਵਨ ਵਿਚ ਜਗ੍ਹਾ ਮਿਲੀ ਸੀ। ਟੀਮ ਦੇ ਸਲਾਮੀ ਬੱਲੇਬਾਜ਼ਾਂ ਡੋਮ ਸਿਬਲੀ ਤੇ ਜੈਕ ਕ੍ਰਾਲੀ ਨੂੰ ਬਾਹਰ ਕਰਦੇ ਹੋਏ ਮਲਾਨ ਨੂੰ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ।
ਦੋ ਖਿਡਾਰੀਆਂ ਦੇ ਬਾਹਰ ਕਰਨ ਨਾਲ ਮਲਾਨ ਦੇ ਨਾਲ-ਨਾਲ ਸਾਕਿਬ ਮਹਿਮੂਦ ਦੇ ਵੀ ਆਖਰੀ ਗਿਆਰਾਂ ਵਿਚ ਖੇਡਣ ਦੀ ਉਮੀਦ ਹੈ। ਮਲਾਨ ਦੀ ਗੱਲ ਕਰੀਏ ਤਾਂ ਉਹ ਇਕ ਸਲਾਮੀ ਬੱਲੇਬਾਜ਼ ਹੈ, ਜਿਸਦਾ ਪਿਛਲੇ ਕੁਝ ਸਮੇਂ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ, ਇਸ ਲਈ ਉਸਦੀ ਵਾਪਸੀ ਲਾਈਨ-ਅਪ ਸੀ। ਮਲਾਨ ਨੇ ਆਖਰੀ ਵਾਰ 2018 ਵਿਚ ਭਾਰਤ ਦੇ ਵਿਰੁੱਧ ਟੈਸਟ ਕ੍ਰਿਕਟ ਖੇਡਿਆ ਸੀ, ਹਾਲਾਂਕਿ ਉਦੋਂ ਖਰਾਬ ਲੈਅ ਦੇ ਕਾਰਨ ਟੈਸਟ ਤੋਂ ਬਾਅਦ ਬਾਹਰ ਕਰ ਦਿੱਤਾ ਗਿਆ ਸੀ।
ਉਸਦੇ ਟੈਸਟ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 15 ਮੈਚਾਂ ਵਿਚ 27.85 ਦੀ ਔਸਤ ਦੇ ਨਾਲ 724 ਦੌੜਾਂ ਬਣਾਈਆਂ ਹਨ ਪਰ ਅੰਤਰਰਾਸ਼ਟਰੀ ਪੱਧਰ 'ਤੇ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਏਸ਼ੇਜ਼ ਸੀਰੀਜ਼ ਦੇ ਲਈ ਵੀ ਇੰਗਲੈਂਡ ਦੀ ਨਜ਼ਰ ਮਲਾਨ 'ਤੇ ਹੋ ਸਕਦੀ ਹੈ, ਕਿਉਂਕਿ ਆਸਟਰੇਲੀਆ ਦੇ ਪਿਛਲੇ ਦੌਰੇ ਦੇ ਦੌਰਾਨ ਮਲਾਨ ਨੇ 42.55 ਦੀ ਔਸਤ ਦੇ ਨਾਲ ਦੌੜਾਂ ਬਣਾਈਆਂ ਸਨ, ਜਿਸ ਵਿਚ ਪਰਥ 'ਚ ਇਕ ਸ਼ਾਨਦਾਰ ਸੈਂਕੜਾ ਵੀ ਸ਼ਾਮਲ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News