ਪਾਬੰਦੀਆਂ ਵਿਚਾਲੇ ਦੱਖਣੀ ਕੋਰੀਆ ''ਚ ਹੋਵੇਗੀ ਬੇਸਬਾਲ ਦਰਸ਼ਕਾਂ ਦੀ ਸਟੇਡੀਅਮ ਵਿਚ ਵਾਪਸੀ

06/30/2020 2:11:35 PM

ਸਿਓਲ : ਦੱਖਣੀ ਕੋਰੀਆ ਦੀ ਪੇਸ਼ੇਵਰ ਬੇਸਬਾਲ ਲੀਗ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਆਉਣ ਵਾਲੇ ਸਮੇਂ ਵਿਚ ਮੈਚਾਂ ਦੌਰਾਨ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਉਨ੍ਹਾਂ ਨੂੰ ਮਾਸਕ ਪਹਿਨਣੇ ਹੋਣਗੇ ਤੇ ਘੱਟ ਤੋਂ ਘੱਟ ਇਕ ਸੀਟ ਛੱਡ ਕੇ ਬੈਠਣਾ ਹੋਵੇਗਾ। 

PunjabKesari

ਕੋਰੀਆਈ ਬੇਸਬਾਲ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ ਦਰਸ਼ਕਾਂ ਨੂੰ ਗੈਲਰੀ ਵਿਚ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਟੀਮ ਨੂੰ ਪਹਿਲਾਂ ਕੁਲ ਸੀਟਾਂ ਦੀ 30 ਫੀਸਦੀ ਟਿਕਟਾਂ ਵੇਚਣ ਦੀ ਹੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਨੂੰ ਬਾਅਦ ਵਿਚ ਵਧਾ ਕੇ 50 ਫੀਸਦੀ ਕੀਤਾ ਜਾ ਸਕਦਾ ਹੈ। ਦਰਸ਼ਕਾਂ ਦੇ ਤਾਪਮਾਨ ਦੀ ਜਾਂਚ ਹੋਵੇਗੀ ਤੇ ਮੈਚ ਦੌਰਾਨ ਨਾ ਤਾਂ ਉਹ ਚੀਖ ਸਕਦੇ ਹਨ ਤੇ ਨਾ ਹੀ ਗੀਤ ਗਾ ਸਕਦੇ ਹਨ। ਬੀਅਰ ਦੀਆਂ ਬੋਤਲਾਂ ਵੀ ਨਹੀਂ ਲਿਆਈਆਂ ਜਾਣਗੀਆਂ ਤੇ ਸਿਰਫ ਪਾਣੀ ਜਾਂ ਜੂਸ ਹੀ ਲਿਆ ਸਕਣਗੇ। ਟਿਕਟ ਕਾਰਡ ਦੁਆਰਾ ਹੀ ਇਹ ਸਭ ਖਰੀਦਿਆ ਜਾ ਸਕਦਾ ਹੈ। ਦੱਖਣੀ ਕੋਰੀਆ ਵਿਚ ਬੇਸਬਾਲ ਦੀ ਬਹਾਲੀ ਮਈ ਤੋਂ ਹੀ ਸ਼ੁਰੂ ਕੀਤੀ ਗਈ ਸੀ ਪਰ ਸੀਟਾਂ 'ਤੇ ਬੈਨਰ, ਡਾਲ ਜਾਂ ਤਸਵੀਰਾਂ ਰੱਖਣੀਆਂ ਗਈਆਂ ਸੀ ਤਾਂ ਜੋ ਟੀਮਾਂ ਨੂੰ ਖਾਲੀਪਨ ਮਹਿਸੂਸ ਨਾ ਹੋਵੇ।
 


Ranjit

Content Editor

Related News