ਬਾਰਸੀਲੋਨਾ ਨੇ ਧਾਕੜ ਫੁੱਟਬਾਲਰ ਨੇਮਾਰ ''ਤੇ ਕੀਤੈ ਇੰਨੇ ਕਰੋੜ ਦਾ ਮੁਕੱਦਮਾ

08/23/2017 1:49:02 PM

ਨਵੀਂ ਦਿੱਲੀ— ਬਾਰਸੀਲੋਨਾ ਨੇ ਆਪਣੇ ਸਾਬਕਾ ਸਟਾਰ ਨੇਮਾਰ ਖਿਲਾਫ ਸੰਧੀ ਦੇ ਨਿਯਮਾਂ ਦੀ ਉਲੰਘਣਾ ਕਰਨ ਉੱਤੇ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਉਨ੍ਹਾਂ ਤੋਂ ਇੱਕ ਕਰੋੜ ਡਾਲਰ ਦੀ ਮੰਗ ਕੀਤੀ ਗਈ ਹੈ। ਸਮਾਚਾਰ ਏਜੰਸੀ ਏ.ਐਫ ਮੁਤਾਬਕ, ਸਪੈਨਿਸ਼ ਕਲੱਬ ਨੇ ਇਹ ਵੀ ਮੰਗ ਕੀਤੀ ਹੈ ਕਿ ਨੇਮਾਰ ਨੇ ਪਿਛਲੇ ਸਾਲ ਸੰਧੀ ਨੂੰ ਵਧਾਏ ਜਾਣ ਸਮੇਂ ਜੋ ਰਾਸ਼ੀ ਲਈ ਸੀ ਉਹ ਉਸਨੂੰ ਵਾਪਸ ਕਰਨ। ਕਲੱਬ ਨੇ ਫਰਾਂਸੀਸੀ ਕਲੱਬ ਪੈਰਿਸ ਸੇਂਟ ਜਰਮੇਨ ਨਾਲ ਕਰਾਰ ਕਰਨ ਦੇ ਬਾਅਦ ਨੇਮਾਰ ਨੂੰ ਬਾਏ-ਆਉਟ ਨਿਯਮ ਦੇ ਤਹਿਤ 26.1 ਕਰੋੜ ਡਾਲਰ ਦਾ ਭੁਗਤਾਨ ਕਰਨ ਨੂੰ ਕਿਹਾ ਹੈ। ਬਾਰਸੀਲੋਨਾ ਨੇ ਇੱਕ ਬਿਆਨ ਵਿਚ ਕਿਹਾ, ''ਕਲੱਬ ਨੇਮਾਰ ਜੂਨੀਅਰ ਵਲੋਂ ਸੰਧੀ ਤੋੜਨ ਕਾਰਨ ਉਸ ਰਾਸ਼ੀ ਨੂੰ ਵਾਪਸ ਮੰਗਦਾ ਹੈ, ਜੋ ਉਨ੍ਹਾਂ ਨੂੰ ਕਰਾਰ ਵਧਾਏ ਜਾਣ ਉੱਤੇ ਦਿੱਤੀ ਗਈ ਸੀ। ਇਸਦੇ ਇਲਾਵਾ 85 ਲੱਖ ਯੂਰੋ ਕਲੱਬ ਦੀ ਛਵੀ ਖ਼ਰਾਬ ਕਰਨ ਅਤੇ 10 ਫ਼ੀਸਦੀ ਦੇ ਏਰੀਅਰ ਦੀ ਮੰਗ ਕਰਦਾ ਹੈ।''

Image result for footballer neymar
ਬਿਆਨ ਵਿਚ ਕਿਹਾ ਗਿਆ ਹੈ, ''ਕਲੱਬ ਪੀ.ਐਸ.ਜੀ. ਵਲੋਂ ਅਨੁਰੋਧ ਕਰਦਾ ਹੈ ਕਿ ਜੇਕਰ ਖਿਡਾਰੀ ਭੁਗਤਾਨ ਨਹੀਂ ਕਰ ਪਾਉਂਦਾ ਹੈ, ਤਾਂ ਉਸਨੂੰ ਇਸਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਨੇਮਾਰ ਨੇ ਕਿਹਾ ਕਿ ਉਹ ਚਾਰ ਸਾਲ ਕਲੱਬ ਵਿੱਚ ਗੁਜ਼ਾਰਨ ਦੇ ਬਾਅਦ ਬਾਰਸੀਲੋਨਾ ਦੇ ਅਧਿਕਾਰੀਆਂ ਤੋਂ ਦੁਖੀ ਸਨ।


Related News