ਬਾਰਸੀਲੋਨਾ ਨੇ ਸੇਵਿਲਾ ਨੂੰ 1-1 ਨਾਲ ਡਰਾਅ ''ਤੇ ਰੋਕਿਆ

Wednesday, Dec 22, 2021 - 10:25 AM (IST)

ਬਾਰਸੀਲੋਨਾ ਨੇ ਸੇਵਿਲਾ ਨੂੰ 1-1 ਨਾਲ ਡਰਾਅ ''ਤੇ ਰੋਕਿਆ

ਬਾਰਸੀਲੋਨਾ- ਸੇਵਿਲਾ ਦੇ ਡਿਫ਼ੈਂਡਰ ਜੁਲੇਸ ਕੋਂਡੇ ਨੂੰ ਵਿਰੋਧੀ ਟੀਮ ਦੇ ਖਿਡਾਰੀ ਦੇ ਚਿਹਰੇ 'ਤੇ ਸਿੱਧੇ ਗੇਂਦ ਮਾਰਨ ਦੇ ਕਾਰਨ ਤੁਰੰਤ ਲਾਲ ਕਾਰਡ ਦਿਖਾਇਆ ਗਿਆ ਜਿਸ ਦਾ ਫ਼ਾਇਦਾ ਚੁੱਕ ਕੇ ਬਾਰਸੀਲੋਨਾ ਨੇ ਸਪੈਨਿਸ਼ ਫ਼ੁੱਟਬਾਲ ਲੀਗ ਲਾ ਲਿਗਾ ਦਾ ਇਹ ਮੈਚ 1-1 ਨਾਲ ਡਰਾਅ ਕਰਾਇਆ। 

ਪਾਪੂ ਗੋਮੇਜ ਨੇ ਸੇਵਿਲਾ ਨੂੰ 32ਵੇਂ ਮਿੰਟ 'ਤ ਬੜ੍ਹਤ ਦਿਵਾਈ। ਰੋਨਾਲਡੋ ਆਰੂਜੋ ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਬਾਰਸੀਲੋਨਾ ਵਲੋਂ ਬਰਾਬਰੀ ਦਾ ਗੋਲ ਦਾਗ਼ਿਆ। ਖੇਡ ਦੇ 64ਵੇਂ ਮਿੰਟ 'ਚ ਕੋਂਡੇ ਨੂੰ ਲਾਲ ਕਾਰਡ ਦਿਖਾਇਆ ਗਿਆ ਜਿਸ ਤੋਂ ਬਾਅਦ ਸੇਵਿਲਾ ਨੇ ਰੱਖਿਆਤਮਕ ਰਵੱਈਆ ਅਪਣਾਇਆ। ਇਸ ਡਰਾਅ ਨਾਲ ਸੇਵਿਲਾ ਚੋਟੀ 'ਤੇ ਕਾਬਜ਼ ਰੀਆਲ ਮੈਡ੍ਰਿਡ ਤੋਂ ਪੰਜ ਅੰਕ ਪਿੱਛੇ ਹੋ ਗਿਆ ਹੈ ਪਰ ਉਹ ਪਹਿਲਾਂ ਵਾਂਗ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਬਾਰਸੀਲੋਨਾ ਸਤਵੇਂ ਸਥਾਨ 'ਤੇ ਹੈ। ਇਕ ਹੋਰ ਮੈਚ 'ਚ ਵਿੱਲਾਰੀਆਲ ਨੇ ਗੇਰਾਰਡ ਮੋਰੇਨੋ ਤੇ ਬੋਲਾਏ ਡੀਓ ਦੇ ਦੋ-ਦੋ ਗੋਲ ਦੀ ਮਦਦ ਨਾਲ ਅਲਾਵੇਸ ਨੂੰ 5-2 ਨਾਲ ਹਰਾਇਆ।


author

Tarsem Singh

Content Editor

Related News