ਮੇਸੀ ਦੀ ਹੈਟ੍ਰਿਕ ਨਾਲ ਬਾਰਸਾ ਨੇ ਸੇਲਟਾ ਨੂੰ 4-1 ਨਾਲ ਹਰਾਇਆ

11/10/2019 6:03:26 PM

ਮੈਡ੍ਰਿਡ— ਸਟਾਰ ਖਿਡਾਰੀ ਲਿਓਨਿਲ ਮੇਸੀ ਦੀ ਸ਼ਾਨਦਾਰ ਹੈਟ੍ਰਿਕ ਤੋਂ ਐੱਫ. ਸੀ. ਬਾਰਸੀਲੋਨਾ ਨੇ ਸੇਲਟਾ ਨੂੰ ਇੱਥੇ ਖੇਡੇ ਗਏ ਮੁਕਾਬਲੇ ਵਿਚ 4-1 ਨਾਲ ਹਰਾ ਕੇ ਲੇਗਾ ਸੇਂਟਨਡਰ ਦੇ ਚੋਟੀ 'ਤੇ ਆਪਣਾ ਸਥਾਨ ਬਰਕਰਾਰ ਰੱਖਿਆ। ਮੇਸੀ ਨੇ ਆਪਣੀ ਹੈਟ੍ਰਿਕ ਵਿਚ ਦੋ ਗੋਲ ਫ੍ਰੀ ਕਿੱਕ 'ਤੇ ਅਤੇ ਇਕ ਗੋਲ ਪੈਨਲਟੀ 'ਤੇ ਕੀਤਾ। ਮੈਚ ਵਿਚ ਬਾਰਸੀਲੋਨਾ ਨੇ ਮੇਸੀ ਦੇ ਪੈਨਲਟੀ 'ਤੇ ਕੀਤੇ ਗਏ ਗੋਲ ਨਾਲ ਬੜ੍ਹਤ ਬਣਾਈ ਸੀ ਜਦਕਿ ਸੇਲਟਾ ਨੇ ਅੱਧੇ ਸਮੇਂ ਤੋਂ ਤਿੰਨ ਮਿੰਟ ਪਹਿਲਾਂ ਲੁਕਾਸ ਓਲੋਜਾ ਦੀ ਫ੍ਰੀ ਕਿੱਕ 'ਤੇ ਕੀਤੇ ਗਏ ਗੋਲ ਨਾਲ ਬਰਾਬਰੀ ਹਾਸਲ ਕੀਤੀ ਸੀ। ਮੇਸੀ ਦੇ ਫਾਊਲ ਨਾਲ ਸੇਲਟਾ ਨੂੰ ਫ੍ਰੀ ਕਿੱਕ ਮਿਲੀ ਸੀ।

PunjabKesari

ਮੇਸੀ ਨੇ ਇਸ ਗਲਤੀ ਦੀ ਭਰਪਾਈ ਕਰਦਿਆਂ ਪਹਿਲੇ ਹਾਫ ਦੇ ਇੰਜਰੀ ਸਮੇਂ ਵਿਚ  25 ਗਜ਼ ਦੀ ਦੂਰੀ ਤੋਂ ਜ਼ਬਰਦਸਤ ਫ੍ਰੀ ਕਿੱਕ ਲਾ ਕੇ ਬਾਰਸੀਲੋਨਾ ਨੂੰ 2-1 ਨਾਲ ਬੜ੍ਹਤ ਬਣਾ ਲਈ। ਮੇਸੀ ਨੇ ਦੂਜੇ ਹਾਫ ਵਿਚ ਤਿੰਨ ਮਿੰਟ ਲੰਘਣ ਤੋਂ ਬਾਅਦ ਇਹ ਕਾਰਨਾਮਾ ਦੁਹਰਾਉਂਦੇ ਹੋਏ ਆਪਣੀ ਹੈਟ੍ਰਿਕ ਪੂਰੀ ਕੀਤੀ ਤੇ ਬਾਰਸੀਲੋਨਾ ਨੂੰ 3-1 ਨਾਲ ਅੱਗੇ ਕਰ ਦਿੱਤਾ। ਬਾਰਸੀਲੋਨਾ ਦਾ ਚੌਥਾ ਗੋਲ ਐਂਟੋਯਨ ਗ੍ਰੀਜਮੈਨ ਨੇ ਮੈਚ ਖਤਮ ਹੋਣ ਤੋਂ 6 ਮਿੰਟ ਪਹਿਲਾਂ ਕੀਤਾ। ਬਾਰਸੀਲੋਨਾ ਨੇ ਇਹ ਮੁਕਾਬਲਾ 4-1 ਦੇ ਵੱਡੇ ਫਰਕ ਨਾਲ ਜਿੱਤ ਲਿਆ।  


Related News