ਬਾਰਸੀਲੋਨਾ ਨੇ ਰੀਅਲ ਬੇਟਿਸ ਨੂੰ ਹਰਾਇਆ
Monday, Aug 26, 2019 - 12:31 PM (IST)

ਮੈਡ੍ਰਿਡ— ਐਂਟੋਨੀ ਗ੍ਰਿਜਮੈਨ ਦੇ ਦੋ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਐਤਵਾਰ ਨੂੰ ਲਾ ਲੀਗਾ ਫੁੱਟਬਾਲ ਟੂਰਨਾਮੈਂਟ 'ਚ ਰੀਅਲ ਬੇਟਿਸ ਨੂੰ 5-2 ਨਾਲ ਹਰਾਇਆ। ਗ੍ਰਿਜਮੈਨ (41ਵੇਂ ਅਤੇ 50ਵੇਂ ਮਿੰਟ) ਨੇ ਬਾਰਸੀਲੋਨਾ ਵੱਲੋਂ ਪਹਿਲੇ ਦੋ ਗੋਲ ਦਾਗੇ ਜਿਸ ਤੋਂ ਬਾਅਦ ਕਾਰਲਸ ਪੇਰੇਜ (56ਵੇਂ ਮਿੰਟ), ਜੋਰਡੀ ਅਲਬਾ (60ਵੇਂ ਮਿੰਟ) ਅਤੇ ਆਰਤੁਰੋ ਵਿਡਾਲ (70ਵੇਂ ਮਿੰਟ) ਨੇ ਵੀ ਟੀਮ ਵੱਲੋਂ ਗੋਲ ਕੀਤੇ। ਐਟਲੈਟਿਕੋ ਮੈਡ੍ਰਿਡ ਨੇ ਲੇਗਾਨੇਸ ਨੂੰ 1-0 ਨਾਲ ਹਰਾਇਆ ਜਦਕਿ ਰੀਅਲ ਮੈਡ੍ਰਿਡ ਨੇ ਰੀਅਲ ਵਾਲਾਡੋਲਿਡ ਦੇ ਨਾਲ 1-1 ਨਾਲ ਡਰਾਅ ਖੇਡਿਆ।