ਪੋਲੈਂਡ ਦਾ ਬਾਂਕਾ ਹੋ ਸਕਦੈ ਵਿਸ਼ਵ ਡੋਪਿੰਗ ਰੋਕੂ ਏਜੰਸੀ ਦਾ ਅਗਲਾ ਮੁਖੀ

Thursday, May 16, 2019 - 12:09 PM (IST)

ਪੋਲੈਂਡ ਦਾ ਬਾਂਕਾ ਹੋ ਸਕਦੈ ਵਿਸ਼ਵ ਡੋਪਿੰਗ ਰੋਕੂ ਏਜੰਸੀ ਦਾ ਅਗਲਾ ਮੁਖੀ

ਮਾਂਟ੍ਰੀਅਲ- ਵਿਸ਼ਵ ਡੋਪਿੰਗ ਰੋਕੂ ਏਜੰਸੀ ਨੇ ਕਿਹਾ ਕਿ ਸਰਕਾਰੀ ਨੁਮਾਇੰਦਿਆਂ ਨੇ ਪੋਲੈਂਡ ਦੇ ਖੇਡ ਮੰਤਰੀ ਵਿਟੋਲਡ ਬਾਂਕਾ ਦਾ ਨਾਂ ਅਗਲੇ ਪ੍ਰਧਾਨ ਅਹੁਦੇ ਲਈ ਪ੍ਰਸਤਾਵਿਤ ਕੀਤਾ ਹੈ। 34 ਸਾਲ ਦੇ ਸਾਬਕਾ ਫਰਾਟਾ ਦੌੜਾਕ ਬਾਂਕਾ ਦਾ ਨਾਂ ਸਰਕਾਰ ਦੇ ਨੁਮਾਇੰਦਿਆਂ ਨੇ ਕੱਢਿਆ ਹੈ, ਜੋ ਵਾਡਾ ਪ੍ਰਧਾਨ ਚੁਣਨ 'ਚ ਮਦਦ ਕਰ ਰਹੇ ਹਨ। ਵਾਡਾ ਦੇ ਮੌਜੂਦਾ ਪ੍ਰਧਾਨ 78 ਸਾਲਾ ਕ੍ਰੇਗ ਰੀਡੀ ਹਨ। ਉਸ 2 ਕਾਰਜਕਾਲ ਪੂਰੇ ਕਰਨ ਤੋਂ ਬਾਅਦ ਦਸੰਬਰ ਵਿਚ ਅਹੁਦਾ ਛੱਡਣਗੇ। ਵਾਡਾ ਦਾ ਪ੍ਰਧਾਨ ਅੰਤਰਰਾਸ਼ਟਰੀ ਖੇਡ ਇਕਾਈਆਂ ਅਤੇ ਸਰਕਾਰ ਦੇ ਪ੍ਰਤੀਨਿਧੀਆਂ ਵਿਚਾਲੇ ਰੋਟੇਸ਼ਨ ਦੇ ਆਧਾਰ 'ਤੇ ਚੁਣਿਆ ਜਾਂਦਾ ਹੈ। ਬਾਂਕਾ ਦੀ ਨਾਮਜ਼ਦਗੀ ਮਈ ਦੇ ਅਖੀਰ 'ਚ ਜਮ੍ਹਾ ਹੋਵੇਗੀ ਅਤੇ ਚੋਣ ਨਵੰਬਰ ਵਿਚ ਪੋਲੈਂਡ 'ਚ ਹੋਵੇਗੀ।


Related News