ਬੰਗਲਾਦੇਸ਼ੀ ਵਿਕਟਕੀਪਰ ਲਿਟਨ ਦਾਸ ਏਸ਼ੀਆ ਕੱਪ ਤੋਂ ਬਾਹਰ, ਇਹ ਰਿਹੈ ਕਾਰਨ

Wednesday, Aug 30, 2023 - 02:59 PM (IST)

ਬੰਗਲਾਦੇਸ਼ੀ ਵਿਕਟਕੀਪਰ ਲਿਟਨ ਦਾਸ ਏਸ਼ੀਆ ਕੱਪ ਤੋਂ ਬਾਹਰ, ਇਹ ਰਿਹੈ ਕਾਰਨ

ਢਾਕਾ : ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਲਿਟਨ ਦਾਸ ਬੁੱਧਵਾਰ ਨੂੰ ਬੀਮਾਰੀ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਏ, ਜਿਸ ਨਾਲ ਸ੍ਰੀਲੰਕਾ ਖ਼ਿਲਾਫ਼ ਪਹਿਲੇ ਮੈਚ ਤੋਂ ਪਹਿਲਾਂ ਉਸ ਦੀ ਟੀਮ ਨੂੰ ਵੱਡਾ ਝਟਕਾ ਲੱਗਾ। ਦਾਸ ਵਾਇਰਲ ਬੁਖਾਰ ਤੋਂ ਠੀਕ ਨਹੀਂ ਹੋ ਸਕੇ ਜਿਸ ਕਾਰਨ ਉਹ ਸ਼੍ਰੀਲੰਕਾ ਨਹੀਂ ਜਾ ਸਕੇ। ਪਹਿਲੇ ਮੈਚ ਵਿੱਚ ਬੰਗਲਾਦੇਸ਼ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਉਸ ਦੀ ਜਗ੍ਹਾ 30 ਸਾਲਾ ਵਿਕਟਕੀਪਰ ਬੱਲੇਬਾਜ਼ ਅਨਾਮੁਲ ਹੱਕ ਬਿਜੋਏ ਨੂੰ ਸ਼ਾਮਲ ਕੀਤਾ ਹੈ, ਜੋ ਬੁੱਧਵਾਰ ਨੂੰ ਟੀਮ ਨਾਲ ਜੁੜ ਜਾਵੇਗਾ। ਬੋਰਡ ਦੀ ਰਾਸ਼ਟਰੀ ਚੋਣ ਕਮੇਟੀ ਦੇ ਚੇਅਰਮੈਨ ਮਿਨਹਾਜੁਲ ਅਬੇਦੀਨ ਨੇ ਕਿਹਾ, 'ਅਨਾਮੁਲ ਨੇ ਘਰੇਲੂ ਕ੍ਰਿਕਟ 'ਚ ਦੌੜਾਂ ਬਣਾਈਆਂ ਹਨ ਅਤੇ ਅਸੀਂ ਬੰਗਲਾਦੇਸ਼ ਟਾਈਗਰਜ਼ ਪ੍ਰੋਗਰਾਮ 'ਚ ਉਸ ਦਾ ਪ੍ਰਦਰਸ਼ਨ ਦੇਖਿਆ ਹੈ। ਲਿਟਨ ਦੇ ਉਪਲਬਧ ਨਾ ਹੋਣ ਕਾਰਨ ਉਸ ਨੂੰ ਮੌਕਾ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News