ਦੱਖਣੀ ਅਫਰੀਕਾ ਨੂੰ ਹਰਾਉਂਦਿਆਂ ਹੀ ਬੰਗਲਾਦੇਸ਼ ਦੇ ਪ੍ਰਸ਼ੰਸਕ ਹੋਏ ਖੁਸ਼, ਕਰਨ ਲੱਗੇ ਨਾਗਿਨ ਡਾਂਸ (Video)

06/03/2019 1:01:22 PM

ਸਪੋਰਟਸ ਡੈਸਕ : ਆਈ. ਸੀ. ਸੀ. ਵਰਲਡ ਕੱਪ 2019 ਦਾ 5ਵਾਂ ਮੈਚ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਾਲੇ ਕੇਨਿੰਗਟਨ ਓਵਲ ਵਿਚ ਖੇਡਿਆ ਗਿਆ ਜਿੱਥੇ ਬੰਗਲਾਦੇਸ਼ ਨੇ 21 ਦੌੜਾਂ ਨਾਲ ਜਿੱਤ ਹਾਸਲ ਕਰਦਿਆਂ ਜੇਤੂ ਸ਼ੁਰੂਆਤ ਕੀਤੀ। ਅਜਿਹੇ 'ਚ ਜਿਵੇਂ ਹੀ ਬੰਗਲਾਦੇਸ਼ ਨੇ ਮੈਚ ਜਿੱਤਿਆ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਅਤੇ ਸਟੇਡੀਅਮ ਵਿਚ ਹੀ ਨਾਗਿਨ ਡਾਂਸ ਕਰਨ ਲੱਗੇ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਹੋਇਆ ਅਜਿਹਾ ਕਿ ਇਹ ਵੀਡੀਓ ਵਰਲਡ ਕੱਪ ਆਫਿਸ਼ੀਅਲ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਲੋਕ ਲਗਾਤਾਰ ਸ਼ੇਅਰ ਕਰ ਰਹੇ ਹਨ ਅਤੇ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ ਕਈ ਯੂਜ਼ਰ ਇਹ ਵੀ ਕਹਿ ਰਹੇ ਹਨ ਕਿ ਬੰਗਲਾਦੇਸ਼ ਦੇ ਪ੍ਰਸ਼ੰਸਕਾਂ ਨੂੰ ਇੰਨਾ ਖੁਸ਼ ਨਹੀਂ ਹੋਣਾ ਚਾਹੀਦਾ ਹੈ। ਕਈ ਯੂਜ਼ਰ ਉਨ੍ਹਾਂ ਦੇ ਡਾਂਸ ਦੀ ਵੀਡੀਓ ਪਸੰਦ ਕਰ ਰਹੇ ਹਨ। ਇਸ ਵੀਡੀਓ ਵਿਚ ਦਿਸ ਰਿਹਾ ਹੈ ਕਿ ਇਕ ਪ੍ਰਸ਼ੰਸਕ ਸਿਰ 'ਤੇ ਹੱਥ ਰੱਖ ਕੇ ਸੱਪ ਦੀ ਤਰ੍ਹਾਂ ਡਾਂਸ ਕਰ ਰਿਹਾ ਹੈ।


Related News