ਬੰਗਲਾਦੇਸ਼ ਨੇ ਯੂ. ਏ. ਈ. ਨੂੰ ਹਰਾ ਕੇ ਅੰਡਰ-19 ਏਸ਼ੀਆ ਕੱਪ ਜਿੱਤਿਆ

Monday, Dec 18, 2023 - 02:40 PM (IST)

ਬੰਗਲਾਦੇਸ਼ ਨੇ ਯੂ. ਏ. ਈ. ਨੂੰ ਹਰਾ ਕੇ ਅੰਡਰ-19 ਏਸ਼ੀਆ ਕੱਪ ਜਿੱਤਿਆ

ਦੁਬਈ, (ਭਾਸ਼ਾ)– ਵਿਕਟਕੀਪਰ-ਬੱਲੇਬਾਜ਼ ਆਸ਼ਿਕੁਰ ਰਹਿਮਾਨ ਸ਼ਿਬਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਐਤਵਾਰ ਨੂੰ ਇੱਥੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ 195 ਦੌੜਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਜਿੱਤ ਲਿਆ। ਆਸ਼ਿਕੁਰ ਰਹਿਮਾਨ ਦਾ ਇਹ ਟੂਰਨਾਮੈਂਟ ਦੇ 5 ਮੈਚਾਂ ਵਿਚ ਦੂਜਾ ਸੈਂਕੜਾ ਹੈ।

ਇਹ ਵੀ ਪੜ੍ਹੋ : ਰਮਨਦੀਪ ਕੌਰ ਨੂੰ WBC ਇੰਡੀਆ ਲਾਈਟ ਫਲਾਈਵੇਟ ਦਾ ਖਿਤਾਬ

ਪਾਰੀ ਦਾ ਆਗਾਜ਼ ਕਰਦੇ ਹੋਏ ਆਸ਼ਿਕੁਰ ਰਹਿਮਾਨ ਨੇ 149 ਗੇਂਦਾਂ ਵਿਚ 129 ਦੌੜਾਂ ਬਣਾਈਆਂ, ਜਿਸ ਵਿਚ 12 ਚੌਕੇ ਤੇ 1 ਛੱਕਾ ਸ਼ਾਮਲ ਸੀ। ਇਸ ਨਾਲ ਬੰਗਲਾਦੇਸ਼ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 8 ਵਿਕਟਾਂ ’ਤੇ 282 ਦੌੜਾਂ ਬਣਾਈਆਂ। ਜਵਾਬ ਵਿਚ ਯੂ. ਏ.ਈ. ਦੀ ਟੀਮ 24.5 ਓਵਰਾਂ ਵਿਚ 87 ਦੌੜਾਂ ’ਤੇ ਸਿਮਟ ਗਈ ਤੇ ਬੰਗਲਾਦੇਸ਼ ਨੇ 8 ਦੇਸ਼ਾਂ ਦਾ ਟੂਰਨਾਮੈਂਟ ਜਿੱਤ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News