ਗੁੰਮ ਹੋਈ ਚਾਰ ਸਾਲਾ ਬੱਚੀ ਨੂੰ ਪੁਲਸ ਨੇ ਇਕ ਘੰਟੇ ਅੰਦਰ ਲੱਭ ਕੇ ਕੀਤਾ ਮਾਪਿਆਂ ਹਵਾਲੇ
Tuesday, Feb 11, 2025 - 03:33 PM (IST)
![ਗੁੰਮ ਹੋਈ ਚਾਰ ਸਾਲਾ ਬੱਚੀ ਨੂੰ ਪੁਲਸ ਨੇ ਇਕ ਘੰਟੇ ਅੰਦਰ ਲੱਭ ਕੇ ਕੀਤਾ ਮਾਪਿਆਂ ਹਵਾਲੇ](https://static.jagbani.com/multimedia/2025_2image_15_33_37576679810sngb03.jpg)
ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਵਿਖੇ ਕੱਲ੍ਹ ਦੁਪਹਿਰ ਇਕ ਪ੍ਰਵਾਸੀ ਪਰਿਵਾਰ ਦੀ ਅਚਾਨਕ ਗੁੰਮ ਹੋਈ ਇਕ ਚਾਰ ਸਾਲ ਦੀ ਬੱਚੀ ਨੂੰ ਸਥਾਨਕ ਪੁਲਸ ਨੇ ਇਕ ਘੰਟ ਦੇ ਅੰਦਰ ਹੀ ਲੱਭ ਦੇ ਮਾਪਿਆਂ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਰਾਜਿੰਦਰ ਸਿੰਘ ਤੇ ਹੈਡ ਕਾਂਸਟੇਬਲ ਰਾਮਪਾਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਯੂ.ਪੀ. ਦੇ ਰਹਿਣ ਵਾਲੇ ਭੁਵਨੇਸ਼ ਕੁਮਾਰ ਤੇ ਉਸ ਦੀ ਪਤਨੀ ਰੇਖਾ ਰਾਣੀ ਜੋ ਕਿ ਬਹੁਤ ਹੀ ਘਬਰਾਏ ਹੋਏ ਸਨ, ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਚਾਰ ਸਾਲ ਦੀ ਬੱਚੀ ਦਿਪਤੀ ਕੁਮਾਰੀ ਅਚਾਨਕ ਗੁੰਮ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1100-1100 ਰੁਪਏ!
ਉਨ੍ਹਾਂ ਪੁਲਸ ਨੂੰ ਦੱਸਿਆ ਕਿ ਉਹ ਇੱਥੇ ਆਪਣੀ ਬੱਚੀ ਸਮੇਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਆਏ ਸਨ ਤੇ ਇਸ ਦੌਰਾਨ ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਘਰ ਬੈਠੇ ਸਨ ਤਾਂ ਉਨ੍ਹਾਂ ਦੀ ਚਾਰ ਸਾਲ ਦੀ ਬੱਚੀ ਦਿਪਤੀ ਕੁਮਾਰੀ ਉਨ੍ਹਾਂ ਨੂੰ ਬਿਨ੍ਹਾਂ ਦੱਸੇ ਉਥੋਂ ਅਚਾਨਕ ਕਿਧਰੇ ਚਲੀ ਗਈ। ਜਿਸ ਦੀ ਉਨ੍ਹਾਂ ਨੇ ਘਰ ਦੇ ਆਸ ਪਾਸ ਕਾਫ਼ੀ ਤਲਾਸ਼ ਕੀਤੀ ਪਰ ਬੱਚੀ ਨਹੀਂ ਮਿਲੀ। ਜਿਸ ਤੋਂ ਬਾਅਦ ਉਕਤ ਦੋਵੇਂ ਪੁਲਸ ਕਰਮਚਾਰੀਆਂ ਨੇ ਤੁਰੰਤ ਉਕਤ ਬੱਚੀ ਦੀ ਸ਼ਹਿਰ ’ਚ ਤਲਾਸ਼ ਸ਼ੁਰੂ ਕੀਤੀ ਤੇ ਪੁਲਸ ਨੇ ਇਕ ਘੰਟੇ ਦੇ ਅੰਦਰ ਹੀ ਉਕਤ ਬੱਚੀ ਨੂੰ ਸਥਾਨਕ ਨਵੇ ਬੱਸ ਸਟੈਂਡ ਨਜ਼ਦੀਕ ਤੋਂ ਲੱਭ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਬੱਚੀ ਦੇ ਮਿਲ ਜਾਣ ’ਤੇ ਖੁਸ਼ ਹੋਏ ਮਾਪਿਆਂ ਵੱਲੋਂ ਪੁਲਸ ਦਾ ਧੰਨਵਾਦ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8