ਬੰਗਲਾਦੇਸ਼ ਦੀ ਮਹਿਲਾ ਟੀਮ ਨੇ ਆਇਰਲੈਂਡ ਨੂੰ 154 ਦੌੜਾਂ ਨਾਲ ਹਰਾਇਆ

Thursday, Nov 28, 2024 - 12:25 PM (IST)

ਬੰਗਲਾਦੇਸ਼ ਦੀ ਮਹਿਲਾ ਟੀਮ ਨੇ ਆਇਰਲੈਂਡ ਨੂੰ 154 ਦੌੜਾਂ ਨਾਲ ਹਰਾਇਆ

ਢਾਕਾ– ਸ਼ਰਮਿਨ ਅਖਤਰ (96) ਅਤੇ ਫਰਗਾਨਾ ਹੱਕ (61) ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਸੁਲਤਾਨਾ ਖਾਤੂਨ (3 ਵਿਕਟਾਂ), ਮਾਰੂਫਾ ਅਖਤਰ ਅਤੇ ਨਾਹਿਦਾ ਅਖਤਰ (2-2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਬੰਗਲਾਦੇਸ਼ ਦੀ ਮਹਿਲਾ ਟੀਮ ਨੇ ਬੁੱਧਵਾਰ ਨੂੰ ਇਕ ਦਿਨਾ ਮੁਕਾਬਲੇ ’ਚ ਆਇਰਲੈਂਡ ਦੀ ਮਹਿਲਾ ਟੀਮ ਨੂੰ 154 ਦੌੜਾਂ ਨਾਲ ਹਰਾ ਦਿੱਤਾ ਹੈ।

253 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਨੇ 10 ਦੇ ਸਕੋਰ ’ਤੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ। ਉਸ ਤੋਂ ਬਾਅਦ ਅੋਰਲਾ ਪ੍ਰੇਂਡਰਗੈਸਟ ਅਤੇ ਸਾਰਾ ਫੋਰਬਜ਼ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਨਾਹਿਦਾ ਅਖਤਰ ਨੇ ਅੋਰਲਾ (19) ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ।

ਸਾਰਾ ਫੋਰਬਜ਼ (25) ਦੌੜਾਂ ਬਣਾ ਕੇ ਆਊਟ ਹੋਈ। ਲੌਰਾ ਡੇਲਾਨੀ ਨੇ 22 ਦੌੜਾਂ ਬਣਾਈਆਂ। ਆਇਰਲੈਂਡ ਟੀਮ ਦੇ 8 ਖਿਡਾਰੀ ਦਹਾਈ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਬੰਗਲਾਦੇਸ਼ ਦੇ ਗੇਂਦਬਾਜ਼ਾਂ ਦੇ ਅੱਗੇ ਆਇਰਲੈਂਡ ਦੀ ਪੂਰੀ ਟੀਮ 28.5 ਓਵਰਾਂ ’ਚ98 ਦੌੜਾਂ ’ਤੇ ਢੇਰ ਹੋ ਗਈ।


author

Tarsem Singh

Content Editor

Related News