ਬੰਗਲਾਦੇਸ਼ ਨੇ ਜ਼ਿੰਬਾਬਵੇ ਤੋਂ ਟੀ-20 ਸੀਰੀਜ਼ ਜਿੱਤੀ

Wednesday, Mar 11, 2020 - 10:08 PM (IST)

ਬੰਗਲਾਦੇਸ਼ ਨੇ ਜ਼ਿੰਬਾਬਵੇ ਤੋਂ ਟੀ-20 ਸੀਰੀਜ਼ ਜਿੱਤੀ

ਢਾਕਾ— ਸਲਾਮੀ ਬੱਲੇਬਾਜ਼ ਲਿਟਨ ਦਾਸ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਬੰਗਲਾਦੇਸ਼ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਬੁੱਧਵਾਰ ਨੂੰ ਇੱਥੇ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਕਲੀਨ ਸਵੀਪ ਕਰ ਦਿੱਤਾ। ਲਿਟਨ ਨੇ 45 ਗੇਂਦਾਂ 'ਤੇ ਅਜੇਤੂ 60 ਦੌੜਾਂ ਬਣਾਈਆਂ। ਉਸਦਾ ਇਹ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਨ ਡੇ ਸੀਰੀਜ਼ 'ਚ 2 ਸੈਂਕੜਾ ਵੀ ਲਗਾਏ ਸਨ। ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 119 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਨੇ ਲਿਟਨ ਦੀ ਪਾਰੀ ਦੀ ਮਦਦ ਨਾਲ 15.5 ਓਵਰ 'ਚ ਇਕ ਵਿਕਟ 'ਤੇ 120 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਲਿਟਨ ਨੇ ਆਪਣੀ ਪਾਰੀ 'ਚ 8 ਚੌਕੇ ਲਗਾਏ ਤੇ ਮੁਹੰਮਦ (33) ਦੇ ਨਾਲ ਪਹਿਲੇ ਵਿਕਟ ਲਈ 77 ਦੌੜਾਂ ਜੋੜੀਆਂ। ਸੋਮਿਆ ਸਰਕਾਰ 20 ਦੌੜਾਂ ਬਣਾ ਕੇ ਅਜੇਤੂ ਰਹੇ। ਬੰਗਲਾਦੇਸ਼ ਦੇ ਲਈ ਅਲ ਅਮੀਨ ਹੁਸੈਨ ਤੇ ਮੁਸਤਾਫਿਜੁਰ ਰਹਿਮਾਨ ਨੇ 2-2 ਵਿਕਟਾਂ ਹਾਸਲ ਕੀਤੀਆਂ।

PunjabKesari


author

Gurdeep Singh

Content Editor

Related News